29ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ, ਮੈਂ ਮਸੀਹ ਦੀ ਬਰਕਤ ਦੇ ਪੂਰੇ ਪੈਮਾਨੇ ਦੇ ਨਾਲ ਆਵਾਂਗਾ।
30ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਪ੍ਰਭੂ ਯਿਸ਼ੂ ਮਸੀਹ ਅਤੇ ਪਵਿੱਤਰ ਆਤਮਾ ਦੇ ਪਿਆਰ ਦੁਆਰਾ, ਮੇਰੇ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਕੇ ਮੇਰੇ ਨਾਲ ਸੰਘਰਸ਼ ਵਿੱਚ ਸ਼ਾਮਲ ਹੋਵੋ।
31ਪ੍ਰਾਰਥਨਾ ਕਰੋ ਕਿ ਮੈਨੂੰ ਯਹੂਦਿਯਾ ਦੇ ਅਵਿਸ਼ਵਾਸੀਆਂ ਤੋਂ ਸੁਰੱਖਿਅਤ ਰੱਖਿਆ ਜਾਵੇ ਅਤੇ ਜੋ ਯੇਰੂਸ਼ਲੇਮ ਵਿੱਚ ਮੈਂ ਯੋਗਦਾਨ ਪਾਉਂਦਾ ਹਾਂ ਉਹ ਪ੍ਰਭੂ ਦੇ ਸੰਤਾਂ ਦੁਆਰਾ ਉੱਥੇ ਪ੍ਰਾਪਤ ਕੀਤਾ ਜਾ ਸਕੇ,
32ਤਾਂ ਜੋ ਮੈਂ ਖੁਸ਼ੀ ਨਾਲ, ਪਰਮੇਸ਼ਵਰ ਦੀ ਇੱਛਾ ਨਾਲ ਤੁਹਾਡੇ ਕੋਲ ਆ ਸਕਾਂ, ਅਤੇ ਤੁਹਾਡੀ ਸੰਗਤ ਵਿੱਚ ਆਰਾਮ ਕਰ ਸਕਾਂ।
33ਸ਼ਾਂਤੀ ਦਾ ਪਰਮੇਸ਼ਵਰ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਆਮੀਨ।