2ਸਾਡੇ ਵਿੱਚੋਂ ਹਰ ਇੱਕ ਨੂੰ ਆਪਣੇ ਗੁਆਂਢੀ ਦੀ ਖੁਸ਼ਹਾਲੀ ਨੂੰ ਉਸ ਦੀ ਭਲਾਈ ਅਤੇ ਤਰੱਕੀ ਲਈ ਖੁਸ਼ ਹੋਣਾ ਚਾਹੀਦਾ ਹੈ।
3ਕਿਉਂਕਿ ਮਸੀਹ ਨੇ ਵੀ ਆਪਣੇ ਆਪ ਨੂੰ ਖੁਸ਼ ਨਹੀਂ ਕੀਤਾ, ਪਰ ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਜਿਹੜੇ ਲੋਕ ਤੇਰੀ ਨਿੰਦਿਆ ਕਰਦੇ ਹਨ ਉਹਨਾਂ ਦੀ ਨਿੰਦਿਆਂ ਮੇਰੇ ਉੱਤੇ ਡਿੱਗ ਪਈ ਹੈ।”
4ਕਿਉਂਕਿ ਜੋ ਕੁਝ ਪਹਿਲਾਂ ਹੀ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਗਿਆ ਸੀ ਉਹ ਸਾਨੂੰ ਸਿਖਾਉਣ ਲਈ ਲਿਖਿਆ ਗਿਆ ਸੀ, ਤਾਂ ਜੋ ਸਹਿਣਸ਼ੀਲਤਾ ਦੁਆਰਾ ਸਿਖਾਇਆ ਗਿਆ ਪਵਿੱਤਰ ਸ਼ਾਸਤਰ ਅਤੇ ਪਵਿੱਤਰ ਬਚਨ ਦੇ ਦਿਲਾਸੇ ਤੋਂ ਆਸ ਰੱਖੀਏ।
5ਪਰਮੇਸ਼ਵਰ ਜੋ ਧੀਰਜ ਅਤੇ ਦਿਲਾਸਾ ਦਿੰਦਾ ਹੈ, ਤੁਹਾਨੂੰ ਇੱਕ-ਦੂਜੇ ਪ੍ਰਤੀ ਉਹੋ ਜਿਹਾ ਰਵੱਈਆ ਦੇਵੇ ਜੋ ਮਸੀਹ ਯਿਸ਼ੂ ਦਾ ਸੀ,
6ਤਾਂ ਜੋ ਇੱਕ ਮਨ ਅਤੇ ਇੱਕ ਆਵਾਜ਼ ਨਾਲ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਰਮੇਸ਼ਵਰ ਅਤੇ ਪਿਤਾ ਦੀ ਵਡਿਆਈ ਕਰ ਸਕੋ।