10ਅਪਿੱਲੇਸ ਨੂੰ ਸੁੱਖ-ਸਾਂਦ, ਜਿਨ੍ਹਾਂ ਦੀ ਮਸੀਹ ਪ੍ਰਤੀ ਵਫ਼ਾਦਾਰੀ ਪਰਖੀ ਗਈ ਹੈ। ਉਹਨਾਂ ਲੋਕਾਂ ਨੂੰ ਸੁੱਖ-ਸਾਂਦ ਜੋ ਅਰਿਸਤੁਬੂਲੁਸ ਦੇ ਪਰਿਵਾਰ ਨਾਲ ਸੰਬੰਧਿਤ ਹਨ।
11ਹੇਰੋਦੀਅਨ, ਮੇਰੇ ਸਾਥੀ ਯਹੂਦੀ ਨੂੰ ਸੁੱਖ-ਸਾਂਦ। ਨਰਕਿੱਸੁਸ ਦੇ ਘਰ ਦੇ ਉਹਨਾਂ ਲੋਕਾਂ ਨੂੰ ਸੁੱਖ-ਸਾਂਦ ਜੋ ਪ੍ਰਭੂ ਵਿੱਚ ਹਨ।
12ਤਰੁਫ਼ੈਨਾ ਅਤੇ ਤਰੁਫੋਸਾ ਨੂੰ ਸੁੱਖ-ਸਾਂਦ, ਉਹਨਾਂ ਔਰਤਾਂ ਨੂੰ ਜੋ ਪ੍ਰਭੂ ਵਿੱਚ ਸਖ਼ਤ ਮਿਹਨਤ ਕਰਦੀਆਂ ਹਨ। ਮੇਰੀ ਪਿਆਰੀ ਦੋਸਤ ਪਰਸੀਸ ਨੂੰ ਸੁੱਖ-ਸਾਂਦ, ਉਹ ਔਰਤ ਜਿਸ ਨੇ ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ ਹੈ।
13ਰੂਫ਼ੁਸ ਨੂੰ, ਜਿਹੜਾ ਪ੍ਰਭੂ ਵਿੱਚ ਚੁਣਿਆ ਗਿਆ ਹੈ, ਅਤੇ ਉਸ ਦੀ ਮਾਂ ਨੂੰ ਵੀ ਸੁੱਖ-ਸਾਂਦ, ਜੋ ਮੇਰੀ ਵੀ ਮਾਂ ਰਹੀ ਹੈ।
14ਅਸੁੰਕਰਿਤੁਸ, ਫਲੇਗੋਨ, ਹਰਮੇਸ, ਪਾਤ੍ਰੋਬਾਸ ਅਤੇ ਹਰਮਾਸ ਅਤੇ ਉਹਨਾਂ ਦੇ ਨਾਲ ਦੇ ਹੋਰ ਭਰਾਵਾਂ ਅਤੇ ਭੈਣਾਂ ਨੂੰ ਸੁੱਖ-ਸਾਂਦ।