19ਹਰ ਕਿਸੇ ਨੇ ਤੁਹਾਡੀ ਆਗਿਆਕਾਰੀ ਬਾਰੇ ਸੁਣਿਆ ਹੈ, ਇਸ ਲਈ ਮੈਂ ਤੁਹਾਡੇ ਕਾਰਨ ਖੁਸ਼ ਹਾਂ; ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗੇ ਬਾਰੇ ਬੁੱਧੀਮਾਨ ਬਣੋ, ਅਤੇ ਬੁਰਾਈ ਤੋਂ ਨਿਰਦੋਸ਼ ਰਹੋ।
20ਸ਼ਾਂਤੀ ਦਾ ਪਰਮੇਸ਼ਵਰ ਜਲਦੀ ਹੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਹੇਠ ਕੁਚਲ ਦੇਵੇਗਾ। ਸਾਡੇ ਪ੍ਰਭੂ ਯਿਸ਼ੂ ਦੀ ਕਿਰਪਾ ਤੁਹਾਡੇ ਨਾਲ ਹੋਵੇ।
21ਤਿਮੋਥਿਉਸ, ਮੇਰਾ ਸਹਿ-ਕਰਮਚਾਰੀ, ਮੇਰੇ ਸਾਥੀ ਯਹੂਦੀਆਂ, ਲੂਕਿਯੁਸ ਅਤੇ ਯਸੋਨ ਅਤੇ ਸੋਸੀਪਤਰੁਸ ਵਾਂਗ ਤੁਹਾਡੀ ਵੀ ਸੁੱਖ-ਸਾਂਦ ਪੁੱਛਦੇ ਹਨ।
22ਮੈਂ ਤਰਤਿਯੁਸ ਜਿਸ ਨੇ ਇਹ ਪੱਤਰ ਲਿਖਿਆ ਹੈ, ਪ੍ਰਭੂ ਵਿੱਚ ਤੁਹਾਨੂੰ ਸੁੱਖ-ਸਾਂਦ ਆਖਦਾ ਹਾਂ।
23ਗਾਯੁਸ, ਜਿਨ੍ਹਾਂ ਦੀ ਪਰਾਹੁਣਚਾਰੀ ਦਾ ਮੈਂ ਅਤੇ ਇੱਥੋਂ ਦੀ ਸਾਰੀ ਕਲੀਸਿਆ ਆਨੰਦ ਮਾਣਦੀ ਹੈ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹਾਂ। ਇਰਾਸਤੁਸ, ਜਿਹੜਾ ਸ਼ਹਿਰ ਦਾ ਖਜ਼ਾਨਚੀ ਹੈ, ਅਤੇ ਸਾਡਾ ਭਰਾ ਕੁਆਰਤੁਸ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ।