14ਜਦ ਕਿ ਪਰਾਈਆਂ ਕੌਮਾਂ ਕੋਲ ਬਿਵਸਥਾ ਨਹੀਂ ਹੈ, ਪਰ ਉਹ ਕੁਦਰਤੀ ਤੌਰ ਤੇ ਉਹ ਕੰਮ ਕਰਦੇ ਹਨ ਜੋ ਬਿਵਸਥਾ ਵਿੱਚ ਹਨ, ਭਾਵੇਂ ਉਹਨਾਂ ਕੋਲ ਬਿਵਸਥਾ ਨਹੀਂ ਹੈ ਉਹ ਆਪਣੇ ਆਪ ਵਿੱਚ ਇੱਕ ਬਿਵਸਥਾ ਹਨ।
15ਇਸ ਦੇ ਦੁਆਰਾ ਇਹ ਪ੍ਰਗਟ ਹੁੰਦਾ ਹੈ ਕਿ ਬਿਵਸਥਾ ਉਹਨਾਂ ਦੇ ਦਿਲਾਂ ਤੇ ਲਿਖੀ ਹੋਈ ਹੈ, ਉਹਨਾਂ ਦੇ ਜ਼ਮੀਰ ਵੀ ਗਵਾਹੀ ਦਿੰਦੇ ਹਨ, ਅਤੇ ਉਹਨਾਂ ਦੇ ਵਿਚਾਰ ਕਈ ਵਾਰ ਉਹਨਾਂ ਨੂੰ ਆਪੋ ਵਿੱਚ ਦੋਸ਼ੀ ਤੇ ਨਿਰਦੋਸ਼ੀ ਠਹਿਰਾਉਂਦੇ ਹਨ।
16ਇਹ ਉਸ ਦਿਨ ਹੋਵੇਗਾ ਜਦੋਂ ਪਰਮੇਸ਼ਵਰ ਮੇਰੀ ਖੁਸ਼ਖ਼ਬਰੀ ਅਨੁਸਾਰ ਯਿਸ਼ੂ ਮਸੀਹ ਦੇ ਰਾਹੀਂ ਲੋਕਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ।
17ਹੁਣ ਜੇ ਤੁਸੀਂ ਆਪਣੇ ਆਪ ਨੂੰ ਯਹੂਦੀ ਕਹਿੰਦੇ; ਅਤੇ ਜੇ ਤੁਸੀਂ ਬਿਵਸਥਾ ਤੇ ਭਰੋਸਾ ਅਤੇ ਪਰਮੇਸ਼ਵਰ ਤੇ ਘਮੰਡ ਕਰਦੇ ਹੋ;
18ਜੇ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਅਤੇ ਚੰਗੀਆਂ ਗੱਲਾਂ ਨੂੰ ਜਾਣਦੇ ਹੋ ਕਿਉਂਕਿ ਤੁਹਾਨੂੰ ਇਹ ਦੀ ਸਿੱਖਿਆ ਬਿਵਸਥਾ ਦੁਆਰਾ ਮਿਲੀ ਹੈ;