ਰੋਮਿਆਂ 2

ਤੁਸੀਂ ਜੋ ਕਹਿੰਦੇ ਹੋ ਕਿ ਲੋਕਾਂ ਨੂੰ ਹਰਾਮਕਾਰੀ ਨਹੀਂ ਕਰਨੀ ਚਾਹੀਦੀ, ਕੀ ਤੁਸੀਂ ਵਿਭਚਾਰ ਕਰਦੇ ਹੋ? ਤੁਸੀਂ ਮੂਰਤੀਆਂ ਨੂੰ ਨਫ਼ਰਤ ਕਰਦੇ ਹੋ, ਕੀ ਤੁਸੀਂ ਮੰਦਰਾਂ ਨੂੰ ਨਹੀਂ ਲੁੱਟਦੇ ਹੋ?

Romans 2:22 (UKJV) You that says a man should not commit adultery, do you commit adultery? you that abhor idols, do you commit sacrilege?

20ਤੁਸੀਂ ਸੋਚਦੇ ਹੋ ਕਿ ਤੁਸੀਂ ਅਣਜਾਣ ਲੋਕਾਂ ਨੂੰ ਸਿਖਾ ਸਕਦੇ ਹੋ ਅਤੇ ਬੱਚਿਆਂ ਨੂੰ ਪਰਮੇਸ਼ਵਰ ਦੇ ਮਾਰਗ ਦੱਸ ਸਕਦੇ ਹੋ। ਕਿਉਂਕਿ ਤੁਸੀਂ ਨਿਸ਼ਚਤ ਹੋ ਕਿ ਪਰਮੇਸ਼ਵਰ ਦੀ ਬਿਵਸਥਾ ਤੁਹਾਨੂੰ ਪੂਰਾ ਗਿਆਨ ਅਤੇ ਸੱਚਾਈ ਦਿੰਦੀ ਹੈ।

21ਤੁਸੀਂ, ਫਿਰ ਜੋ ਦੂਜਿਆਂ ਨੂੰ ਸਿਖਾਉਂਦੇ ਹੋ, ਕੀ ਤੁਸੀਂ ਆਪਣੇ ਆਪ ਨੂੰ ਨਹੀਂ ਸਿਖਾਉਂਦੇ? ਤੁਸੀਂ ਜੋ ਚੋਰੀ ਦੇ ਵਿਰੁੱਧ ਪ੍ਰਚਾਰ ਕਰਦੇ ਹੋ, ਕੀ ਤੁਸੀਂ ਚੋਰੀ ਕਰਦੇ ਹੋ?

22ਤੁਸੀਂ ਜੋ ਕਹਿੰਦੇ ਹੋ ਕਿ ਲੋਕਾਂ ਨੂੰ ਹਰਾਮਕਾਰੀ ਨਹੀਂ ਕਰਨੀ ਚਾਹੀਦੀ, ਕੀ ਤੁਸੀਂ ਵਿਭਚਾਰ ਕਰਦੇ ਹੋ? ਤੁਸੀਂ ਮੂਰਤੀਆਂ ਨੂੰ ਨਫ਼ਰਤ ਕਰਦੇ ਹੋ, ਕੀ ਤੁਸੀਂ ਮੰਦਰਾਂ ਨੂੰ ਨਹੀਂ ਲੁੱਟਦੇ ਹੋ?

23ਤੁਸੀਂ ਲੋਕ ਜੋ ਬਿਵਸਥਾ ਉੱਤੇ ਘਮੰਡ ਕਰਦੇ ਹੋ, ਪਰ ਕੀ ਤੁਸੀਂ ਬਿਵਸਥਾ ਨੂੰ ਤੋੜਦੇ ਹੋ ਅਤੇ ਪਰਮੇਸ਼ਵਰ ਦੀ ਬੇਅਦਬੀ ਕਰਦੇ ਹੋ?

24ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਲਿਖਿਆ ਹੋਇਆ ਹੈ: “ਪਰਾਈਆਂ ਕੌਮਾਂ ਵਿੱਚ ਤੁਹਾਡੇ ਕਾਰਣ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.