ਰੋਮਿਆਂ 2

ਜਾਂ ਕੀ ਤੁਸੀਂ ਪਰਮੇਸ਼ਵਰ ਦੀ ਦਯਾ, ਧੀਰਜ ਅਤੇ ਸਬਰ ਦੀ ਦੌਲਤ ਦਾ ਅਪਮਾਨ ਕਰਦੇ ਹੋ, ਇਹ ਨਹੀਂ ਸਮਝਦੇ ਹੋ ਕਿ ਪਰਮੇਸ਼ਵਰ ਦੀ ਦਇਆ ਤੁਹਾਨੂੰ ਤੋਬਾ ਕਰਨ ਵੱਲ ਲੈ ਜਾਂਦੀ ਹੈ?

Romans 2:4 (UKJV) Or despise you the riches of his goodness and forbearance and longsuffering; not knowing that the goodness of God leads you to repentance?

2ਹੁਣ ਅਸੀਂ ਜਾਣਦੇ ਹਾਂ ਕਿ ਅਜਿਹੀਆਂ ਗੱਲਾਂ ਕਰਨ ਵਾਲਿਆਂ ਦੇ ਵਿਰੁੱਧ ਪਰਮੇਸ਼ਵਰ ਦਾ ਨਿਆਂ ਸੱਚਾਈ ਦੇ ਅਧਾਰ ਉੱਤੇ ਆਉਂਦਾ ਹੈ।

3ਇਸ ਲਈ ਜਦੋਂ ਤੁਸੀਂ, ਇੱਕ ਇਨਸਾਨ ਹੁੰਦੇ ਹੋਏ ਉਹਨਾਂ ਉੱਤੇ ਦੋਸ਼ ਲਓ ਅਤੇ ਫਿਰ ਵੀ ਇਹੋ ਕੰਮ ਕਰਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਪਰਮੇਸ਼ਵਰ ਦੇ ਨਿਆਂ ਤੋਂ ਬਚ ਜਾਓਗੇ?

4ਜਾਂ ਕੀ ਤੁਸੀਂ ਪਰਮੇਸ਼ਵਰ ਦੀ ਦਯਾ, ਧੀਰਜ ਅਤੇ ਸਬਰ ਦੀ ਦੌਲਤ ਦਾ ਅਪਮਾਨ ਕਰਦੇ ਹੋ, ਇਹ ਨਹੀਂ ਸਮਝਦੇ ਹੋ ਕਿ ਪਰਮੇਸ਼ਵਰ ਦੀ ਦਇਆ ਤੁਹਾਨੂੰ ਤੋਬਾ ਕਰਨ ਵੱਲ ਲੈ ਜਾਂਦੀ ਹੈ?

5ਪਰ ਤੁਸੀਂ ਆਪਣੀ ਕਠੋਰਤਾਈ ਅਤੇ ਆਪਣੇ ਅਪਸ਼ਚਾਤਾਪੀ ਦਿਲ ਦੇ ਕਾਰਨ, ਉਸ ਦਿਨ ਦੇ ਲਈ ਤੁਸੀਂ ਪਰਮੇਸ਼ਵਰ ਦੇ ਕ੍ਰੋਧ ਨੂੰ ਆਪਣੇ ਵਿਰੁੱਧ ਸੰਭਾਲ ਰਿਹੇ ਹੋ ਜਿਸ ਦਿਨ ਪਰਮੇਸ਼ਵਰ ਦਾ ਕ੍ਰੋਧ ਪ੍ਰਗਟ ਹੋਵੇਗਾ ਅਤੇ ਉਹ ਦਾ ਧਰਮੀ ਨਿਆਂ ਵੀ ਪ੍ਰਗਟ ਹੋਵੇਗਾ।

6“ਪਰਮੇਸ਼ਵਰ ਹਰੇਕ ਵਿਅਕਤੀ ਨੂੰ ਉਹ ਦੇ ਕੰਮਾਂ ਦੇ ਅਨੁਸਾਰ ਫ਼ਲ ਦੇਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.