ਰੋਮਿਆਂ 5

ਪਰ ਵਰਦਾਨ ਪਾਪ ਵਰਗਾ ਨਹੀਂ ਹੈ ਕਿਉਂਕਿ ਜੇ ਬਹੁਤ ਸਾਰੇ ਲੋਕ ਇੱਕ ਆਦਮੀ ਦੇ ਪਾਪ ਕਾਰਣ ਮਰ ਗਏ, ਤਾਂ ਪਰਮੇਸ਼ਵਰ ਦੀ ਕਿਰਪਾ, ਜਿਹੜੀ ਇੱਕ ਆਦਮੀ, ਯਿਸ਼ੂ ਮਸੀਹ, ਦੀ ਕਿਰਪਾ ਦੁਆਰਾ ਪ੍ਰਾਪਤ ਹੋਈ, ਬਹੁਤ ਸਾਰੇ ਲੋਕਾਂ ਤੇ ਪਰਗਟ ਹੋਈ।

Romans 5:15 (UKJV) But not as the offence, so also is the free gift. For if through the offence of one many be dead, much more the grace of God, and the gift by grace, which is by one man, Jesus Christ, has abounded unto many.

13ਬਿਵਸਥਾ ਦੇ ਆਉਣ ਤੋਂ ਪਹਿਲਾਂ ਹੀ ਪਾਪ ਸੰਸਾਰ ਵਿੱਚ ਸੀ, ਪਰ ਜਿੱਥੇ ਬਿਵਸਥਾ ਨਹੀਂ ਉੱਥੇ ਦਾ ਲੇਖਾ ਨਹੀਂ ਹੁੰਦਾ।

14ਪਰ ਫਿਰ ਵੀ, ਆਦਮ ਦੇ ਸਮੇਂ ਤੋਂ ਲੈ ਕੇ ਮੋਸ਼ੇਹ ਦੇ ਸਮੇਂ ਤੱਕ ਮੌਤ ਨੇ ਰਾਜ ਕੀਤਾ, ਇੱਥੋਂ ਤੱਕ ਕਿ ਉਹਨਾਂ ਲੋਕਾਂ ਉੱਤੇ ਵੀ ਜਿਨ੍ਹਾਂ ਨੇ ਹੁਕਮ ਤੋੜ ਕੇ ਪਾਪ ਨਹੀਂ ਕੀਤਾ, ਜਿਵੇਂ ਕਿ ਆਦਮ, ਜੋ ਆਉਣ ਵਾਲਾ ਇੱਕ ਨਮੂਨਾ ਹੈ।

15ਪਰ ਵਰਦਾਨ ਪਾਪ ਵਰਗਾ ਨਹੀਂ ਹੈ ਕਿਉਂਕਿ ਜੇ ਬਹੁਤ ਸਾਰੇ ਲੋਕ ਇੱਕ ਆਦਮੀ ਦੇ ਪਾਪ ਕਾਰਣ ਮਰ ਗਏ, ਤਾਂ ਪਰਮੇਸ਼ਵਰ ਦੀ ਕਿਰਪਾ, ਜਿਹੜੀ ਇੱਕ ਆਦਮੀ, ਯਿਸ਼ੂ ਮਸੀਹ, ਦੀ ਕਿਰਪਾ ਦੁਆਰਾ ਪ੍ਰਾਪਤ ਹੋਈ, ਬਹੁਤ ਸਾਰੇ ਲੋਕਾਂ ਤੇ ਪਰਗਟ ਹੋਈ।

16ਨਾ ਹੀ ਪਰਮੇਸ਼ਵਰ ਦਾ ਵਰਦਾਨ ਇੱਕ ਆਦਮੀ ਦੇ ਪਾਪ ਦੇ ਨਤੀਜੇ ਦੇ ਨਾਲ ਤੋਲਿਆ ਜਾ ਸਕਦਾ ਹੈ: ਇੱਕ ਪਾਪ ਦੇ ਕਾਰਨ ਨਿਆਂ ਅਤੇ ਨਿੰਦਾ ਆਈ, ਪਰ ਇਹ ਵਰਦਾਨ ਬਹੁਤ ਸਾਰੇ ਗੁਨਾਹਾਂ ਦੇ ਬਾਅਦ ਆਇਆ ਅਤੇ ਜਿਸ ਨੇ ਧਰਮੀ ਠਹਿਰਾਇਆ ਹੈ।

17ਜੇ ਆਦਮ ਦੇ ਪਾਪ ਕਰਨ ਦੁਆਰਾ ਮੌਤ ਦਾ ਰਾਜ ਹੋ ਗਿਆ, ਤਾਂ ਉਹ ਲੋਕ ਜਿਹੜੇ ਪਰਮੇਸ਼ਵਰ ਦੀ ਕਿਰਪਾ ਅਤੇ ਧਰਮੀ ਹੋਣ ਦੇ ਵਰਦਾਨ ਨੂੰ ਪ੍ਰਾਪਤ ਕਰਦੇ ਹਨ, ਇੱਕ ਆਦਮੀ, ਯਿਸ਼ੂ ਮਸੀਹ ਦੇ ਰਾਹੀਂ ਜੀਉਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.