16ਨਾ ਹੀ ਪਰਮੇਸ਼ਵਰ ਦਾ ਵਰਦਾਨ ਇੱਕ ਆਦਮੀ ਦੇ ਪਾਪ ਦੇ ਨਤੀਜੇ ਦੇ ਨਾਲ ਤੋਲਿਆ ਜਾ ਸਕਦਾ ਹੈ: ਇੱਕ ਪਾਪ ਦੇ ਕਾਰਨ ਨਿਆਂ ਅਤੇ ਨਿੰਦਾ ਆਈ, ਪਰ ਇਹ ਵਰਦਾਨ ਬਹੁਤ ਸਾਰੇ ਗੁਨਾਹਾਂ ਦੇ ਬਾਅਦ ਆਇਆ ਅਤੇ ਜਿਸ ਨੇ ਧਰਮੀ ਠਹਿਰਾਇਆ ਹੈ।
17ਜੇ ਆਦਮ ਦੇ ਪਾਪ ਕਰਨ ਦੁਆਰਾ ਮੌਤ ਦਾ ਰਾਜ ਹੋ ਗਿਆ, ਤਾਂ ਉਹ ਲੋਕ ਜਿਹੜੇ ਪਰਮੇਸ਼ਵਰ ਦੀ ਕਿਰਪਾ ਅਤੇ ਧਰਮੀ ਹੋਣ ਦੇ ਵਰਦਾਨ ਨੂੰ ਪ੍ਰਾਪਤ ਕਰਦੇ ਹਨ, ਇੱਕ ਆਦਮੀ, ਯਿਸ਼ੂ ਮਸੀਹ ਦੇ ਰਾਹੀਂ ਜੀਉਣਗੇ।
18ਇਸ ਲਈ ਜਿਵੇਂ ਕਿ ਇੱਕ ਗੁਨਾਹ ਸਾਰੇ ਲੋਕਾਂ ਲਈ ਨਿੰਦਿਆ ਦਾ ਨਤੀਜਾ ਹੈ, ਇਸੇ ਤਰ੍ਹਾਂ ਇੱਕ ਧਰਮੀ ਕੰਮ ਦੇ ਕਰਕੇ ਸਾਰੇ ਲੋਕਾਂ ਨੂੰ ਧਰਮੀ ਠਹਿਰਾਇਆ ਗਿਆ ਅਤੇ ਸਭ ਨੂੰ ਜ਼ਿੰਦਗੀ ਮਿਲੀ।
19ਜਿਸ ਤਰ੍ਹਾਂ ਆਦਮ ਦੇ ਅਣ-ਆਗਿਆਕਾਰੀ ਹੋਣ ਕਾਰਨ ਬਹੁਤ ਸਾਰੇ ਲੋਕ ਪਾਪੀ ਬਣਾਏ ਗਏ, ਉਸੇ ਤਰ੍ਹਾਂ ਆਦਮ ਦੇ ਆਗਿਆਕਾਰੀ ਹੋਣ ਕਾਰਨ ਵੀ ਬਹੁਤ ਸਾਰੇ ਲੋਕ ਧਰਮੀ ਬਣਾਏ ਜਾਣਗੇ।
20ਬਿਵਸਥਾ ਇਸ ਲਈ ਦਿੱਤੀ ਗਈ ਸੀ ਤਾਂ ਜੋ ਸਾਰੇ ਲੋਕ ਵੇਖ ਸਕਣ ਕਿ ਉਹ ਕਿੰਨੇ ਪਾਪੀ ਸਨ। ਪਰ ਜਿਵੇਂ ਲੋਕਾਂ ਨੇ ਵੱਧ ਤੋਂ ਵੱਧ ਪਾਪ ਕੀਤੇ, ਪਰਮੇਸ਼ਵਰ ਦੀ ਅਦਭੁਤ ਕਿਰਪਾ ਹੋਰ ਵਧੇਰੀ ਹੁੰਦੀ ਗਈ।