6ਜਦੋਂ ਅਸੀਂ ਬਿਲਕੁਲ ਬੇਵੱਸ ਸੀ, ਮਸੀਹ ਸਹੀ ਸਮੇਂ ਤੇ ਆਇਆ ਅਤੇ ਸਾਡੇ ਪਾਪਾਂ ਲਈ ਮਰਿਆ।
7ਇਹ ਬਹੁਤ ਔਖੀ ਗੱਲ ਹੈ ਕਿ ਕੋਈ ਕਿਸੇ ਧਰਮੀ ਵਿਅਕਤੀ ਦੇ ਲਈ ਮਰੇ, ਇਹ ਹੋ ਸਕਦਾ ਹੈ ਕਿ ਇੱਕ ਭਲੇ ਵਿਅਕਤੀ ਲਈ ਸ਼ਾਇਦ ਕੋਈ ਮਰਨ ਦੀ ਹਿੰਮਤ ਕਰੇ।
8ਪਰ ਪਰਮੇਸ਼ਵਰ ਨੇ ਆਪਣੇ ਪਿਆਰ ਨੂੰ ਸਾਡੇ ਉੱਤੇ ਇਸ ਤਰ੍ਹਾਂ ਪ੍ਰਗਟ ਕਰਦੇ ਹਨ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।
9ਹੁਣ ਅਸੀਂ ਉਸ ਦੇ ਲਹੂ ਨਾਲ ਧਰਮੀ ਠਹਿਰਾਏ ਗਏ, ਇਸ ਨਾਲੋਂ ਵੀ ਵੱਧ ਕੇ ਅਸੀਂ ਮਸੀਹ ਦੇ ਰਾਹੀਂ ਪਰਮੇਸ਼ਵਰ ਦੇ ਕ੍ਰੋਧ ਤੋਂ ਬਚਾਏ ਜਾਂਵਾਗੇ।
10ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਦੇ ਵੈਰੀ ਸੀ, ਅਸੀਂ ਪਰਮੇਸ਼ਵਰ ਦੇ ਪੁੱਤਰ ਯਿਸ਼ੂ ਦੀ ਮੌਤ ਦੇ ਦੁਆਰਾ ਉਸ ਦੇ ਨਾਲ ਮੇਲ-ਮਿਲਾਪ ਕੀਤਾ, ਤਾਂ ਫਿਰ ਇਸ ਤੋਂ ਵੀ ਵੱਧ ਕੇ ਇਹ ਹੈ ਕਿ ਮੇਲ-ਮਿਲਾਪ ਹੋਣ ਦੇ ਕਾਰਨ ਅਸੀਂ ਮਸੀਹ ਦੇ ਜੀਵਨ ਦੁਆਰਾ ਬਚ ਜਾਵਾਂਗੇ।