ਰੋਮਿਆਂ 7

ਕਿਉਂਕਿ ਮੇਰਾ ਮਨ ਪਰਮੇਸ਼ਵਰ ਦੀ ਬਿਵਸਥਾ ਵਿੱਚ ਪ੍ਰਸੰਨ ਹੁੰਦਾ ਹਾਂ;

Romans 7:22 (UKJV) For I delight in the law of God after the inward man:

20ਜੇ ਹੁਣ ਮੈਂ ਉਹ ਕਰਦਾ ਹਾਂ ਜੋ ਮੈਨੂੰ ਨਹੀਂ ਕਰਨਾ ਚਾਹੀਦਾ, ਤਾਂ ਇਹ ਮੈਂ ਨਹੀਂ ਜੋ ਕਰਦਾ ਹਾਂ, ਪਰ ਇਹ ਮੇਰੇ ਅੰਦਰ ਰਹਿੰਦਾ ਪਾਪ ਹੈ ਜੋ ਇਹ ਕਰਦਾ ਹੈ।

21ਇਸ ਲਈ ਮੈਨੂੰ ਇਸ ਸੱਚ ਦਾ ਅਹਿਸਾਸ ਹੈ ਕਿ ਜਿੱਥੇ ਮੈਂ ਭਲਾਈ ਕਰਨਾ ਚਾਹੁੰਦਾ ਹਾਂ, ਉੱਥੇ ਮੇਰੇ ਕੋਲ ਬੁਰਾਈ ਹੁੰਦੀ ਹੈ।

22ਕਿਉਂਕਿ ਮੇਰਾ ਮਨ ਪਰਮੇਸ਼ਵਰ ਦੀ ਬਿਵਸਥਾ ਵਿੱਚ ਪ੍ਰਸੰਨ ਹੁੰਦਾ ਹਾਂ;

23ਪਰ ਮੈਂ ਆਪਣੇ ਮਨ ਦੇ ਅੰਦਰ ਇੱਕ ਹੋਰ ਕਾਨੂੰਨ ਕੰਮ ਕਰਦਾ ਦੇਖਦਾ ਹੈ, ਜੋ ਮੇਰੇ ਮਨ ਦੀ ਬਿਵਸਥਾ ਵਿਰੁੱਧ ਲੜਦਾ ਹੈ ਅਤੇ ਇਹ ਮੈਨੂੰ ਪਾਪ ਦਾ ਕੈਦੀ ਬਣਾ ਰਿਹਾ ਹੈ ਜੋ ਮੇਰੇ ਅੰਦਰ ਕੰਮ ਕਰਦਾ ਹੈ।

24ਮੈਂ ਕਿੰਨਾ ਮੰਦਭਾਗੀ ਮਨੁੱਖ ਹਾਂ! ਮੈਨੂੰ ਇਸ ਸਰੀਰ ਤੋਂ ਕੌਣ ਬਚਾਵੇਗਾ ਜਿਹੜਾ ਮੌਤ ਦੇ ਅਧੀਨ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.