16ਉਹ ਪਵਿੱਤਰ ਆਤਮਾ ਆਪ ਹੀ ਸਾਡੀ ਆਤਮਾ ਨਾਲ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ।
17ਹੁਣ ਜੇ ਅਸੀਂ ਬੱਚੇ ਹਾਂ, ਤਾਂ ਅਸੀਂ ਪਰਮੇਸ਼ਵਰ ਦੇ ਵਾਰਸ ਹਾਂ ਅਤੇ ਮਸੀਹ ਨਾਲ ਸਾਂਝੇ ਵਾਰਸ ਹਾਂ, ਜੇ ਅਸੀਂ ਸੱਚੀਂ ਉਸ ਦੇ ਦੁੱਖਾਂ ਵਿੱਚ ਸਾਂਝੇ ਹੁੰਦੇ ਹਾਂ ਤਾਂ ਜੋ ਅਸੀਂ ਵੀ ਉਸ ਦੀ ਮਹਿਮਾ ਵਿੱਚ ਹਿੱਸਾ ਪਾ ਸਕੀਏ।
18ਮੈਂ ਮੰਨਦਾ ਹਾਂ ਕਿ ਸਾਡੇ ਵਰਤਮਾਨ ਦੁੱਖਾਂ ਦੀ ਉਸ ਮਹਿਮਾ ਨਾਲ ਤੁਲਨਾ ਕਰਨ ਯੋਗ ਨਹੀਂ ਹੈ ਜੋ ਸਾਡੇ ਵਿੱਚ ਪ੍ਰਗਟ ਹੋਵੇਗੀ।
19ਕਿਉਂਕਿ ਸ੍ਰਿਸ਼ਟੀ ਪਰਮੇਸ਼ਵਰ ਦੇ ਬੱਚਿਆਂ ਦੇ ਪ੍ਰਗਟ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ।
20ਕਿਉਂਕਿ ਸਾਰੀ ਸ੍ਰਿਸ਼ਟੀ ਨਿਰਾਸ਼ਾ ਦੇ ਅਧੀਨ ਹੋਈ, ਸਗੋਂ ਆਪਣੀ ਇੱਛਾ ਨਾਲ ਨਹੀਂ, ਬਲਕਿ ਉਸ ਦੀ ਇੱਛਾ ਦੇ ਅਨੁਸਾਰ ਹੋਇਆ ਹੈ ਜਿਨ੍ਹਾਂ ਨੇ ਉਸ ਨੂੰ ਇਸ ਉਮੀਦ ਦੇ ਅਧੀਨ ਕੀਤਾ ਹੈ।