9ਪਰ ਪਰਮੇਸ਼ਵਰ ਨੇ ਵਾਅਦਾ ਇਸ ਤਰ੍ਹਾਂ ਕੀਤਾ ਸੀ: “ਨਿਸ਼ਚਿਤ ਸਮੇਂ ਤੇ ਮੈਂ ਵਾਪਸ ਆਵਾਂਗਾ, ਅਤੇ ਸਾਰਾਹ ਦੇ ਇੱਕ ਪੁੱਤਰ ਹੋਵੇਗਾ।”
10ਸਿਰਫ ਇਹੀ ਨਹੀਂ, ਪਰ ਜਦੋਂ ਰਿਬਕਾਹ ਇਸਹਾਕ ਦੇ ਦੁਆਰਾ ਗਰਭਵਤੀ ਹੋਈ।
11ਭਾਵੇਂ ਜੁੜਵੇ ਬੱਚੇ ਅਜੇ ਜੰਮੇ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਨੇ ਕੁਝ ਭਲਾ ਬੁਰਾ ਕੀਤਾ ਸੀ। ਪਰ ਫਿਰ ਵੀ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਪਰਮੇਸ਼ਵਰ ਦਾ ਚੋਣ ਦਾ ਮਕਸਦ ਪੂਰਾ ਹੋਇਆ:
12ਇਹ ਕੰਮਾਂ ਦੁਆਰਾ ਨਹੀਂ, ਪਰ ਜਿਸ ਨੇ ਬੁਲਾਇਆ ਸੀ, ਉਸ ਨੂੰ ਕਿਹਾ ਗਿਆ ਸੀ, “ਵੱਡਾ ਪੁੱਤਰ ਛੋਟੇ ਪੁੱਤਰ ਦੀ ਸੇਵਾ ਕਰੇਗਾ।”
13ਜਿਵੇਂ ਕਿ ਇਹ ਲਿਖਿਆ ਹੋਇਆ ਹੈ: “ਮੈਂ ਯਾਕੋਬ ਨੂੰ ਪਿਆਰ ਕੀਤਾ ਪਰ ਏਸਾਓ ਨੂੰ ਮੈਂ ਨਫ਼ਰਤ ਕਰਦਾ ਸੀ।”