ਰੂਥ 1

ਯਾਹਵੇਹ ਇਹ ਬਖਸ਼ੀਸ਼ ਕਰੇ ਕਿ ਤੁਸੀਂ ਆਪੋ-ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ।” ਫਿਰ ਉਸ ਨੇ ਉਹਨਾਂ ਨੂੰ ਚੁੰਮਿਆ ਅਤੇ ਉਹ ਉੱਚੀ-ਉੱਚੀ ਰੋਣ ਲੱਗ ਪਈਆਂ।

Ruth 1:9 (UKJV) The LORD grant you that all of you may find rest, each of you in the house of her husband. Then she kissed them; and they lifted up their voice, and wept.

7ਇਸ ਲਈ ਉਹ ਆਪਣੀਆਂ ਦੋਹਾਂ ਨੂੰਹਾਂ ਨਾਲ ਉਹ ਥਾਂ ਛੱਡ ਗਈ ਜਿੱਥੇ ਉਹ ਰਹਿੰਦੀ ਸੀ ਅਤੇ ਉਸ ਰਾਹ ਉੱਤੇ ਚੱਲ ਪਈ ਜੋ ਉਹਨਾਂ ਨੂੰ ਯਹੂਦਾਹ ਦੇ ਦੇਸ਼ ਵਿੱਚ ਵਾਪਸ ਲੈ ਜਾਂਦਾ ਸੀ।

8ਤਦ ਨਾਓਮੀ ਨੇ ਆਪਣੀਆਂ ਦੋ ਨੂੰਹਾਂ ਨੂੰ ਆਖਿਆ, “ਤੁਸੀਂ ਦੋਵੇਂ ਆਪੋ-ਆਪਣੇ ਘਰ ਵਾਪਸ ਚਲੀਆਂ ਜਾਓ। ਜਿਵੇਂ ਤੁਸੀਂ ਮੇਰੇ ਮ੍ਰਿਤਕਾਂ ਉੱਤੇ ਅਤੇ ਮੇਰੇ ਉੱਤੇ ਦਯਾ ਕੀਤੀ ਹੈ, ਉਸੇ ਤਰ੍ਹਾਂ ਯਾਹਵੇਹ ਤੁਹਾਡੇ ਉੱਤੇ ਦਯਾ ਕਰੇ।

9ਯਾਹਵੇਹ ਇਹ ਬਖਸ਼ੀਸ਼ ਕਰੇ ਕਿ ਤੁਸੀਂ ਆਪੋ-ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ।” ਫਿਰ ਉਸ ਨੇ ਉਹਨਾਂ ਨੂੰ ਚੁੰਮਿਆ ਅਤੇ ਉਹ ਉੱਚੀ-ਉੱਚੀ ਰੋਣ ਲੱਗ ਪਈਆਂ।

10ਅਤੇ ਉਹਨਾਂ ਉਸ ਨੂੰ ਆਖਿਆ, “ਅਸੀਂ ਤੇਰੇ ਨਾਲ ਤੇਰੇ ਲੋਕਾਂ ਦੇ ਵਿੱਚ ਮੁੜ ਜਾਵਾਂਗੀਆਂ।”

11ਪਰ ਨਾਓਮੀ ਨੇ ਆਖਿਆ, “ਹੇ ਮੇਰੀ ਧੀਓ ਘਰ ਚਲੀਆਂ ਜਾਓ। ਤੁਸੀਂ ਮੇਰੇ ਨਾਲ ਕਿਉਂ ਆਉਂਦੀਆਂ ਹੋ? ਕੀ ਮੇਰੇ ਗਰਭ ਵਿੱਚ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.