ਰੂਥ 2

ਤਦ ਬੋਅਜ਼ ਬੈਤਲਹਮ ਤੋਂ ਆਇਆ ਅਤੇ ਵਾਢਿਆਂ ਨੂੰ ਕਿਹਾ, “ਯਾਹਵੇਹ ਤੁਹਾਡੇ ਅੰਗ-ਸੰਗ ਹੋਵੇ!” ਉਹਨਾਂ ਨੇ ਜਵਾਬ ਦਿੱਤਾ, “ਯਾਹਵੇਹ ਤੁਹਾਨੂੰ ਵੀ ਅਸੀਸ ਦੇਵੇ!”

Ruth 2:4 (UKJV) And, behold, Boaz came from Bethlehem, and said unto the reapers, The LORD be with you. And they answered him, The LORD bless you.

2ਅਤੇ ਮੋਆਬੀ ਰੂਥ ਨੇ ਨਾਓਮੀ ਨੂੰ ਆਖਿਆ, ਮੈਨੂੰ ਖੇਤਾਂ ਵਿੱਚ ਜਾਣ ਦੀ ਆਗਿਆ ਦੇ ਅਤੇ ਜਿਸ ਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ, ਉਸਦੇ ਖੇਤ ਵਿੱਚੋਂ ਸਿੱਟੇ ਚੁੱਗ ਲਿਆਵਾਂ। ਨਾਓਮੀ ਨੇ ਉਸ ਨੂੰ ਕਿਹਾ, “ਜਾ ਮੇਰੀਏ ਧੀਏ।”

3ਤਾਂ ਉਹ ਬਾਹਰ ਨਿੱਕਲ ਕੇ ਖੇਤ ਵਿੱਚ ਵੜ ਕੇ ਵਾਢਿਆਂ ਦੇ ਪਿੱਛੇ ਸਿੱਟੇ ਚੁਗਣ ਲੱਗੀ। ਜਿਵੇਂ ਉਹ ਨਿਕਲੀ ਤੇ ਉਹ ਅਲੀਮਲਕ ਦੇ ਰਿਸ਼ਤੇਦਾਰ ਬੋਅਜ਼ ਦੇ ਖੇਤ ਵਿੱਚ ਜਾ ਵੜੀ।

4ਤਦ ਬੋਅਜ਼ ਬੈਤਲਹਮ ਤੋਂ ਆਇਆ ਅਤੇ ਵਾਢਿਆਂ ਨੂੰ ਕਿਹਾ, “ਯਾਹਵੇਹ ਤੁਹਾਡੇ ਅੰਗ-ਸੰਗ ਹੋਵੇ!” ਉਹਨਾਂ ਨੇ ਜਵਾਬ ਦਿੱਤਾ, “ਯਾਹਵੇਹ ਤੁਹਾਨੂੰ ਵੀ ਅਸੀਸ ਦੇਵੇ!”

5ਬੋਅਜ਼ ਨੇ ਆਪਣੇ ਵਾਢਿਆਂ ਦੇ ਨਿਗਾਹਬਾਨ ਨੂੰ ਪੁੱਛਿਆ, “ਉਹ ਮੁਟਿਆਰ ਕਿਸ ਦੀ ਹੈ?”

6ਨਿਗਾਹਬਾਨ ਨੇ ਉੱਤਰ ਦਿੱਤਾ, “ਉਹ ਮੋਆਬਣ ਹੈ ਜੋ ਨਾਓਮੀ ਨਾਲ ਮੋਆਬ ਤੋਂ ਵਾਪਸ ਆਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.