ਰੂਥ 3

ਉਸ ਨੇ ਪੁੱਛਿਆ, “ਤੁਸੀਂ ਕੌਣ ਹੋ?” ਉਸਨੇ ਕਿਹਾ, “ਮੈਂ ਤੇਰੀ ਦਾਸੀ ਰੂਥ ਹਾਂ। ਮੇਰੇ ਉੱਤੇ ਆਪਣੇ ਕੱਪੜੇ ਦਾ ਕੋਨਾ ਵਿਛਾ ਦਿਓ ਕਿਉਂ ਜੋ ਤੁਸੀਂ ਸਾਡੀ ਜ਼ਮੀਨ ਨੂੰ ਛੁਡਾਉਣ ਵਾਲਿਆਂ ਵਿੱਚੋਂ ਹੋ।”

Ruth 3:9 (UKJV) And he said, Who are you? And she answered, I am Ruth yours handmaid: spread therefore your skirt over yours handmaid; for you are a near kinsman.

7ਜਦੋਂ ਬੋਅਜ਼ ਖਾ ਪੀ ਹਟਿਆ ਅਤੇ ਉਸ ਦਾ ਮਨ ਅਨੰਦ ਹੋਇਆ ਤਾਂ ਉਹ ਦਾਣੇ ਦੇ ਢੇਰ ਦੇ ਸਿਰੇ ਉੱਤੇ ਲੇਟਣ ਲਈ ਗਿਆ। ਤਦ ਰੂਥ ਚੁੱਪ-ਚਾਪ ਨੇੜੇ ਆਈ ਅਤੇ ਉਸਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਲੇਟ ਗਈ।

8ਅੱਧੀ ਰਾਤ ਨੂੰ ਉਹ ਮਨੁੱਖ ਚੌਂਕ ਗਿਆ ਅਤੇ ਪਾਸਾ ਪਰਤ ਕੇ ਵੇਖਿਆ ਕਿ ਇੱਕ ਔਰਤ ਉਸ ਦੇ ਪੈਰਾਂ ਕੋਲ ਲੇਟੀ ਹੋਈ ਹੈ।

9ਉਸ ਨੇ ਪੁੱਛਿਆ, “ਤੁਸੀਂ ਕੌਣ ਹੋ?” ਉਸਨੇ ਕਿਹਾ, “ਮੈਂ ਤੇਰੀ ਦਾਸੀ ਰੂਥ ਹਾਂ। ਮੇਰੇ ਉੱਤੇ ਆਪਣੇ ਕੱਪੜੇ ਦਾ ਕੋਨਾ ਵਿਛਾ ਦਿਓ ਕਿਉਂ ਜੋ ਤੁਸੀਂ ਸਾਡੀ ਜ਼ਮੀਨ ਨੂੰ ਛੁਡਾਉਣ ਵਾਲਿਆਂ ਵਿੱਚੋਂ ਹੋ।”

10ਉਸ ਨੇ ਉੱਤਰ ਦਿੱਤਾ, “ਹੇ ਮੇਰੀ ਧੀ, ਯਾਹਵੇਹ ਤੈਨੂੰ ਅਸੀਸ ਦੇਵੇ, ਕਿਉਂ ਜੋ ਤੂੰ ਪਹਿਲਾ ਨਾਲੋਂ ਅੰਤ ਵਿੱਚ ਵੱਧ ਕਿਰਪਾ ਵਿਖਾਈ ਹੈ, ਇਸ ਲਈ ਜੋ ਤੂੰ ਗੱਭਰੂਆਂ ਦੇ ਪਿੱਛੇ ਨਹੀਂ ਲੱਗੀ, ਭਾਵੇਂ ਧਨਵਾਨ ਹੋਣ ਭਾਵੇਂ ਗਰੀਬ।

11ਹੁਣ, ਹੇ ਮੇਰੀ ਧੀ, ਨਾ ਡਰ! ਮੈਂ ਤੇਰੇ ਲਈ ਉਹ ਸਭ ਕੁਝ ਕਰਾਂਗਾ ਜੋ ਤੂੰ ਮੰਗਦੀ ਹੈ। ਮੇਰੇ ਨਗਰ ਦੇ ਸਾਰੇ ਲੋਕ ਜਾਣਦੇ ਹਨ ਕਿ ਤੂੰ ਇੱਕ ਭਲੀ ਔਰਤ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.