5ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਚਕਾਰਿਆਂ ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ, ਤੁਸੀਂ ਪਿਆਰ ਨੂੰ ਨਾ ਉਕਸਾਓ, ਨਾ ਜਗਾਓ, ਜਦੋਂ ਤੱਕ ਸਹੀ ਸਮਾਂ ਨਹੀਂ ਆਉਂਦਾ।
6ਇਹ ਕੌਣ ਹੈ ਜੋ ਉਜਾੜ ਵਿੱਚੋਂ, ਧੂੰਏਂ ਦੇ ਥੰਮ੍ਹਾਂ ਵਾਂਗੂੰ, ਗੰਧਰਸ ਅਤੇ ਲੁਬਾਨ ਦੀ ਸੁਗੰਧੀ ਨਾਲ ਅਤੇ ਵਪਾਰੀਆਂ ਦੇ ਸਾਰੇ ਮਸਾਲਿਆਂ ਨਾਲ ਆਉਂਦਾ?
7ਵੇਖੋ! ਇਹ ਸ਼ਲੋਮੋਨ ਦੀ ਪਾਲਕੀ ਹੈ, ਜਿਸਦੇ ਆਲੇ-ਦੁਆਲੇ ਸੱਠ ਸੂਰਮੇ ਹਨ, ਜਿਹੜੇ ਇਸਰਾਏਲ ਵਿੱਚੋਂ ਸਭ ਤੋਂ ਉੱਤਮ ਹਨ।
8ਉਹ ਸਾਰੇ ਤਲਵਾਰ ਧਾਰੀ ਹਨ, ਸਾਰੇ ਯੁੱਧ ਵਿੱਚ ਨਿਪੁੰਨ ਹਨ, ਰਾਤ ਦੇ ਡਰ ਕਰਕੇ ਹਰੇਕ ਨੇ ਆਪਣੀ ਤਲਵਾਰ, ਆਪਣੇ ਕੋਲ ਰੱਖੀ ਹੋਈ ਹੈ।
9ਰਾਜਾ ਸ਼ਲੋਮੋਨ ਨੇ ਆਪਣੇ ਲਈ ਪਾਲਕੀ ਬਣਾਈ, ਉਸਨੇ ਇਸਨੂੰ ਲਬਾਨੋਨ ਦੀ ਲੱਕੜ ਤੋਂ ਬਣਾਇਆ।