ਤੀਤੁਸ 2

ਇਹ ਸਾਨੂੰ ਸਿਖਾਉਂਦੀ ਹੈ ਕਿ ਅਧਰਮ ਅਤੇ ਦੁਨਿਆਵੀ ਇੱਛਾਵਾਂ ਤੋਂ ਮਨ ਫਿਰਾ ਕੇ ਇਸ ਵਰਤਮਾਨ ਯੁੱਗ ਵਿੱਚ ਸਵੈ-ਨਿਯੰਤ੍ਰਿਤ, ਧਾਰਮਿਕਤਾ ਅਤੇ ਈਸ਼ਵਰੀ ਜੀਵਨ ਬਤੀਤ ਕਰੀਏ,

Titus 2:12 (UKJV) Teaching us that, denying ungodliness and worldly lusts, we should live soberly, righteously, and godly, in this present world;

10ਅਤੇ ਉਨ੍ਹਾਂ ਦੇ ਮਾਲਕਾਂ ਨਾਲ ਚੋਰੀ ਚਲਾਕੀ ਨਾ ਕਰਨ ਸਗੋਂ ਪੂਰੀ ਜ਼ਿੰਮੇਵਾਰੀ ਵਿਖਾਉਣ ਕਿ ਉਨ੍ਹਾਂ ਤੇ ਪੂਰਾ ਭਰੋਸਾ ਕੀਤਾ ਜਾ ਸਕੇ, ਜੋ ਸਾਰੀਆਂ ਗੱਲਾਂ ਵਿੱਚ ਸਾਡੇ ਮੁਕਤੀਦਾਤਾ ਪਰਮੇਸ਼ਵਰ ਦੀ ਸਿੱਖਿਆ ਨੂੰ ਸ਼ੋਭਾ ਮਿਲੇ।

11ਕਿਉਂਕਿ ਪਰਮੇਸ਼ਵਰ ਦੀ ਕਿਰਪਾ ਸਾਰੇ ਲੋਕਾਂ ਦੀ ਮੁਕਤੀ ਲਈ ਪ੍ਰਗਟ ਹੋਈ।

12ਇਹ ਸਾਨੂੰ ਸਿਖਾਉਂਦੀ ਹੈ ਕਿ ਅਧਰਮ ਅਤੇ ਦੁਨਿਆਵੀ ਇੱਛਾਵਾਂ ਤੋਂ ਮਨ ਫਿਰਾ ਕੇ ਇਸ ਵਰਤਮਾਨ ਯੁੱਗ ਵਿੱਚ ਸਵੈ-ਨਿਯੰਤ੍ਰਿਤ, ਧਾਰਮਿਕਤਾ ਅਤੇ ਈਸ਼ਵਰੀ ਜੀਵਨ ਬਤੀਤ ਕਰੀਏ,

13ਅਤੇ ਉਸ ਪਵਿੱਤਰ ਆਸ ਦੀ ਅਤੇ ਆਪਣੇ ਮਹਾਨ ਪਰਮੇਸ਼ਵਰ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੀ ਮਹਿਮਾ ਦੇ ਦੁਬਾਰਾ ਵਾਪਸ ਪ੍ਰਗਟ ਹੋਣ ਦੀ ਉਡੀਕ ਕਰੀਏ।

14ਮਸੀਹ ਯਿਸ਼ੂ ਨੇ ਆਪਣੇ ਆਪ ਨੂੰ ਸਾਡੇ ਲਈ ਸਾਨੂੰ ਸਾਰੀ ਬੁਰਾਈ ਤੋਂ ਛੁਟਕਾਰਾ ਦੇਣ ਅਤੇ ਆਪਣੇ ਲਈ ਇੱਕ ਅਜਿਹੇ ਲੋਕਾਂ ਨੂੰ ਸ਼ੁੱਧ ਕਰਨ ਲਈ ਦਿੱਤਾ, ਜੋ ਉਸ ਦੇ ਆਪਣੇ ਹਨ, ਜੋ ਭਲਾ ਕਰਨ ਲਈ ਉਤਸੁਕ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.