1ਤੂੰ ਉਹ ਬਚਨ ਸਿਖਾ ਜੋ ਖਰੀ ਸਿੱਖਿਆ ਸਿਖਾਉਣ ਲਈ ਉਚਿਤ ਹੋਵੇ।
2ਜੋ ਬਜ਼ੁਰਗਾਂ ਨੂੰ ਸੁਚੇਤ ਅਤੇ ਗੰਭੀਰ ਅਤੇ ਸੰਜਮ ਰੱਖਣ ਵਾਲਾ, ਅਤੇ ਉਨ੍ਹਾਂ ਦਾ ਵਿਸ਼ਵਾਸ ਅਤੇ ਪਿਆਰ ਅਤੇ ਧੀਰਜ ਕਰਨ ਵਾਲਾ ਹੋਵੇ।
3ਇਸੇ ਤਰ੍ਹਾਂ, ਬਜ਼ੁਰਗ ਔਰਤਾਂ ਦਾ ਆਚਰਣ ਆਦਰ ਵਾਲੇ ਲੋਕਾਂ ਵਰਗਾ ਹੋਣਾ ਚਾਹੀਦਾ ਹੈ, ਉਹ ਦੋਸ਼ੀ ਜਾਂ ਦਾਖਰਸ ਪੀਣ ਦੀਆਂ ਆਦੀ ਨਾ ਹੋਣ; ਪਰ ਚੰਗੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ।
4ਫਿਰ ਉਹ ਜਵਾਨ ਔਰਤਾਂ ਨੂੰ ਅਜਿਹੀ ਸਿੱਖਿਆ ਦੇਣ, ਜੋ ਓਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪਿਆਰ ਕਰਨ,
5ਸਵੈ-ਨਿਯੰਤ੍ਰਿਤ ਅਤੇ ਪਵਿੱਤਰ, ਘਰ ਸੰਭਾਲਣ ਵਾਲੀਆਂ, ਦਿਆਲੂ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ, ਤਾਂ ਜੋ ਕੋਈ ਵੀ ਪਰਮੇਸ਼ਵਰ ਦੇ ਬਚਨ ਨੂੰ ਬਦਨਾਮ ਨਾ ਕਰੇ।