3ਮਸੀਹ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਅਸੀਂ ਵੀ ਮੂਰਖ, ਪਰਮੇਸ਼ਵਰ ਦੇ ਅਣ-ਆਗਿਆਕਾਰ, ਧੋਖੇਬਾਜ਼ ਅਤੇ ਅਨੇਕ ਪ੍ਰਕਾਰ ਦੇ ਬੁਰਿਆਂ ਵਿਸ਼ਿਆਂ ਦੇ ਗੁਲਾਮ ਸੀ ਅਤੇ ਈਰਖਾ ਦਾ ਜੀਵਨ ਬਤੀਤ ਕਰਦੇ ਸੀ, ਅਸੀਂ ਘਿਣ ਅਤੇ ਇੱਕ-ਦੂਜੇ ਨਾਲ ਨਫ਼ਰਤ ਕਰਦੇ ਸੀ।
4ਪਰ ਜਦੋਂ ਸਾਡੇ ਮੁਕਤੀਦਾਤੇ ਪਰਮੇਸ਼ਵਰ ਦੀ ਦਿਆਲਤਾ ਅਤੇ ਪਿਆਰ ਪ੍ਰਗਟ ਹੋਇਆ,
5ਪਰਮੇਸ਼ਵਰ ਨੇ ਸਾਨੂੰ ਬਚਾਇਆ, ਉਨ੍ਹਾਂ ਧਰਮੀ ਕੰਮਾਂ ਕਰਕੇ ਨਹੀਂ ਜੋ ਅਸੀਂ ਕੀਤੇ ਸਨ, ਬਲਕਿ ਉਸ ਦੀ ਦਯਾ ਦੇ ਕਾਰਨ। ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਵਿੱਚ ਨਵੀਨੀਕਰਨ ਦੁਆਰਾ ਨਵੇਂ ਜਨਮ ਦੇ ਰਾਹੀਂ ਸਾਨੂੰ ਬਚਾਇਆ।
6ਜਿਸ ਨੂੰ ਉਸ ਨੇ ਸਾਡੇ ਮੁਕਤੀਦਾਤੇ ਯਿਸ਼ੂ ਮਸੀਹ ਦੁਆਰਾ ਖੁੱਲ੍ਹੇ ਦਿਲ ਨਾਲ ਸਾਡੇ ਉੱਤੇ ਵਹਾਇਆ,
7ਤਾਂ ਜੋ, ਉਸ ਦੀ ਕਿਰਪਾ ਦੁਆਰਾ ਧਰਮੀ ਠਹਿਰਾਏ ਜਾਣ ਦੇ ਬਾਅਦ, ਅਸੀਂ ਸਦੀਵੀ ਜੀਵਨ ਦੀ ਉਮੀਦ ਰੱਖਣ ਵਾਲੇ ਵਾਰਸ ਬਣ ਸਕੀਏ।