1ਫਿਰ ਉਸਨੇ ਮੈਨੂੰ ਯਹੋਸ਼ੁਆ ਪ੍ਰਧਾਨ ਜਾਜਕ ਦਿਖਾਇਆ ਜੋ ਯਾਹਵੇਹ ਦੇ ਦੂਤ ਦੇ ਸਾਮ੍ਹਣੇ ਖੜ੍ਹਾ ਸੀ ਅਤੇ ਸ਼ੈਤਾਨ ਉਸ ਦੇ ਸੱਜੇ ਪਾਸੇ ਉੱਤੇ ਦੋਸ਼ ਲਗਾਉਣ ਲਈ ਖੜ੍ਹਾ ਸੀ।
2ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਹੇ ਸ਼ੈਤਾਨ! ਯਾਹਵੇਹ ਤੈਨੂੰ ਝਿੜਕਦਾ ਹੈ, ਯਾਹਵੇਹ, ਜਿਸ ਨੇ ਯੇਰੂਸ਼ਲੇਮ ਨੂੰ ਚੁਣਿਆ ਹੈ, ਤੈਨੂੰ ਝਿੜਕਦਾ ਹੈ! ਕੀ ਇਹ ਆਦਮੀ ਅੱਗ ਤੋਂ ਖੋਹੀ ਗਈ ਬਲਦੀ ਸੋਟੀ ਨਹੀਂ ਹੈ?”
3ਹੁਣ ਯਹੋਸ਼ੁਆ ਨੇ ਗੰਦੇ ਕੱਪੜੇ ਪਾਏ ਹੋਏ ਸਨ ਜਦੋਂ ਉਹ ਦੂਤ ਦੇ ਸਾਮ੍ਹਣੇ ਖੜ੍ਹਾ ਸੀ।