3ਹੁਣ ਯਹੋਸ਼ੁਆ ਨੇ ਗੰਦੇ ਕੱਪੜੇ ਪਾਏ ਹੋਏ ਸਨ ਜਦੋਂ ਉਹ ਦੂਤ ਦੇ ਸਾਮ੍ਹਣੇ ਖੜ੍ਹਾ ਸੀ।
4ਦੂਤ ਨੇ ਉਹਨਾਂ ਨੂੰ ਜਿਹੜੇ ਉਸ ਦੇ ਅੱਗੇ ਖੜ੍ਹੇ ਸਨ ਆਖਿਆ, “ਉਸ ਦੇ ਗੰਦੇ ਕੱਪੜੇ ਲਾਹ ਦਿਓ।” ਤਦ ਉਸ ਨੇ ਯਹੋਸ਼ੁਆ ਨੂੰ ਕਿਹਾ, “ਵੇਖ, ਮੈਂ ਤੇਰਾ ਪਾਪ ਦੂਰ ਕਰ ਲਿਆ ਹੈ ਅਤੇ ਮੈਂ ਤੇਰੇ ਉੱਤੇ ਚੰਗੇ ਕੱਪੜੇ ਪਾਵਾਂਗਾ।”
5ਫਿਰ ਮੈਂ ਕਿਹਾ, “ਉਸ ਦੇ ਸਿਰ ਤੇ ਸਾਫ਼ ਪੱਗ ਬੰਨ੍ਹੋ।” ਇਸ ਲਈ ਉਹਨਾਂ ਨੇ ਉਸਦੇ ਸਿਰ ਤੇ ਇੱਕ ਸਾਫ਼ ਪੱਗ ਬੰਨ੍ਹੀ ਅਤੇ ਉਸਨੂੰ ਕੱਪੜੇ ਪਹਿਨਾਏ, ਜਦ ਕਿ ਯਾਹਵੇਹ ਦਾ ਦੂਤ ਕੋਲ ਖੜ੍ਹਾ ਸੀ।
6ਯਾਹਵੇਹ ਦੇ ਦੂਤ ਨੇ ਯਹੋਸ਼ੁਆ ਨੂੰ ਇਹ ਹੁਕਮ ਦਿੱਤਾ:
7“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿ ਜੇ ਤੂੰ ਮੇਰਿਆ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ, ਮੇਰੇ ਵਿਹੜਿਆਂ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਉਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ।