8ਮੈਂ ਉਹਨਾਂ ਨੂੰ ਯੇਰੂਸ਼ਲੇਮ ਵਿੱਚ ਰਹਿਣ ਲਈ ਵਾਪਸ ਲਿਆਵਾਂਗਾ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਵਜੋਂ ਵਫ਼ਾਦਾਰ ਅਤੇ ਧਰਮੀ ਹੋਵਾਂਗਾ।”
9ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਹੁਣ ਇਨ੍ਹਾਂ ਸ਼ਬਦਾਂ ਨੂੰ ਸੁਣੋ ਕਿ ਤੁਹਾਡੇ ਹੱਥ ਤਕੜੇ ਹੋਣ ਤਾਂ ਜੋ ਤੁਹਾਡੇ ਹੱਥ ਮਜ਼ਬੂਤ ਹੋਣ, ਇਹ ਵਚਨ ਉਨ੍ਹਾਂ ਨਬੀਆਂ ਦੁਆਰਾ ਕਹੇ ਗਏ ਸਨ ਜੋ ਸਰਬਸ਼ਕਤੀਮਾਨ ਯਾਹਵੇਹ ਦੇ ਭਵਨ ਦੀ ਨੀਂਹ ਰੱਖਣ ਸਮੇਂ ਮੌਜੂਦ ਸਨ।
10ਉਸ ਸਮੇਂ ਤੋਂ ਪਹਿਲਾਂ ਨਾ ਤਾਂ ਮਨੁੱਖਾਂ ਨੂੰ ਮਜ਼ਦੂਰੀ ਦਿੱਤੀ ਜਾਂਦੀ ਸੀ ਅਤੇ ਨਾ ਹੀ ਪਸ਼ੂਆਂ ਨੂੰ। ਕੋਈ ਵੀ ਆਪਣੇ ਦੁਸ਼ਮਣਾਂ ਦੇ ਕਾਰਨ ਸੁਰੱਖਿਅਤ ਢੰਗ ਨਾਲ ਆਪਣਾ ਕਾਰੋਬਾਰ ਨਹੀਂ ਕਰ ਸਕਦਾ ਸੀ, ਕਿਉਂਕਿ ਇਹ ਮੈਂ ਉਹਨਾਂ ਸਾਰਿਆਂ ਨੂੰ ਇੱਕ-ਦੂਜੇ ਦੇ ਵਿਰੁੱਧ ਕੀਤਾ ਸੀ।
11ਪਰ ਹੁਣ ਮੈਂ ਇਸ ਲੋਕਾਂ ਦੇ ਨਾਲ ਅਜਿਹਾ ਨਹੀਂ ਕਰਾਂਗਾ ਜਿਵੇਂ ਮੈਂ ਪਿਛਲੇ ਸਮੇਂ ਵਿੱਚ ਕੀਤਾ ਸੀ,” ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
12“ਬੀਜ ਚੰਗੀ ਤਰ੍ਹਾਂ ਵਧੇਗਾ, ਅੰਗੂਰੀ ਵੇਲ ਆਪਣਾ ਫਲ ਦੇਵੇਗੀ, ਜ਼ਮੀਨ ਆਪਣੀ ਫ਼ਸਲ ਪੈਦਾ ਕਰੇਗੀ, ਅਤੇ ਅਕਾਸ਼ ਆਪਣੀ ਤ੍ਰੇਲ ਸੁੱਟੇਗਾ। ਮੈਂ ਇਹ ਸਾਰੀਆਂ ਚੀਜ਼ਾਂ ਇਸ ਪਰਜਾ ਦੇ ਨੂੰ ਵਿਰਾਸਤ ਵਜੋਂ ਦੇਵਾਂਗਾ।