1 ਕੁਰਿੰਥੀਆਂ 1

ਕੀ ਮਸੀਹ ਵੰਡਿਆ ਹੋਇਆ ਹੈ? ਕੀ ਪੌਲੁਸ ਤੁਹਾਡੇ ਲਈ ਸਲੀਬ ਤੇ ਚੜ੍ਹਾਇਆ ਗਿਆ ਸੀ? ਜਾਂ ਕੀ ਤੁਹਾਨੂੰ ਪੌਲੁਸ ਦੇ ਨਾਮ ਤੇ ਬਪਤਿਸਮਾ ਦਿੱਤਾ ਗਿਆ ਸੀ, ਬਿਲਕੁੱਲ ਨਹੀਂ?

1 Corinthians 1:13 (UKJV) Is Christ divided? was Paul crucified for you? or were all of you baptized in the name of Paul?

11ਕਿਉਂਕਿ ਹੇ ਮੇਰੇ ਭਰਾਵੋ ਅਤੇ ਭੈਣੋ, ਕਲੋਏ ਦੇ ਘਰ ਦੇ ਕੋਲੋਂ ਤੁਹਾਡੇ ਬਾਰੇ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੇ ਵਿੱਚ ਝਗੜੇ ਹੁੰਦੇ ਹਨ।

12ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਵਿੱਚੋਂ ਕੋਈ ਕਹਿੰਦਾ ਹੈ, “ਮੈਂ ਪੌਲੁਸ ਦੇ ਪਿੱਛੇ ਚੱਲਦਾ ਹਾਂ,” ਅਤੇ ਕੋਈ ਕਹਿੰਦਾ ਹੈ, “ਅਪੁੱਲੋਸ ਦੇ,” ਤੇ ਕੋਈ ਕਹਿੰਦਾ ਹੈ, “ਕੈਫ਼ਾਸ ਦੇ,” ਅਤੇ ਕੋਈ ਕਹਿੰਦਾ ਹੈ, “ਮੈਂ ਮਸੀਹ ਦੇ ਪਿੱਛੇ ਚੱਲਦਾ ਹਾਂ।”

13ਕੀ ਮਸੀਹ ਵੰਡਿਆ ਹੋਇਆ ਹੈ? ਕੀ ਪੌਲੁਸ ਤੁਹਾਡੇ ਲਈ ਸਲੀਬ ਤੇ ਚੜ੍ਹਾਇਆ ਗਿਆ ਸੀ? ਜਾਂ ਕੀ ਤੁਹਾਨੂੰ ਪੌਲੁਸ ਦੇ ਨਾਮ ਤੇ ਬਪਤਿਸਮਾ ਦਿੱਤਾ ਗਿਆ ਸੀ, ਬਿਲਕੁੱਲ ਨਹੀਂ?

14ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਜੋ ਕ੍ਰਿਸਪਸ ਅਤੇ ਗਾਯੁਸ ਤੋਂ ਬਿਨ੍ਹਾਂ ਮੈਂ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ।

15ਤਾਂ ਜੋ ਕੋਈ ਇਹ ਨਾ ਆਖੇ ਕਿ ਮੇਰੇ ਨਾਮ ਉੱਤੇ ਤੁਹਾਨੂੰ ਬਪਤਿਸਮਾ ਦਿੱਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.