21ਇਸ ਲਈ ਕਿ ਜਦੋਂ ਪਰਮੇਸ਼ਵਰ ਦੀ ਬੁੱਧ ਤੋਂ ਇਸ ਤਰ੍ਹਾਂ ਹੋਇਆ ਜੋ ਸੰਸਾਰ ਨੇ ਆਪਣੀ ਬੁੱਧ ਦੇ ਕਾਰਨ ਪਰਮੇਸ਼ਵਰ ਨੂੰ ਨਾ ਜਾਣਿਆ, ਤਦ ਪਰਮੇਸ਼ਵਰ ਨੂੰ ਇਹ ਚੰਗਾ ਲੱਗਾ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਵਿਸ਼ਵਾਸੀਆ ਨੂੰ ਬਚਾਵੇ।
22ਯਹੂਦੀ ਤਾਂ ਸਬੂਤ ਦੇ ਲਈ ਚਿੰਨ੍ਹਾਂ ਦੀ ਮੰਗ ਕਰਦੇ ਹਨ ਅਤੇ ਯੂਨਾਨੀ ਬੁੱਧ ਲੱਭਦੇ ਹਨ।
23ਪਰ ਅਸੀਂ ਸਲੀਬ ਦਿੱਤੇ ਗਏ ਮਸੀਹ ਦਾ ਪ੍ਰਚਾਰ ਕਰਦੇ ਹਾਂ: ਜੋ ਯਹੂਦਿਆਂ ਲਈ ਠੋਕਰ ਦਾ ਕਾਰਨ ਅਤੇ ਗ਼ੈਰ-ਯਹੂਦੀਆਂ ਦੇ ਲਈ ਮੂਰਖਤਾਈ ਹੈ।
24ਪਰ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਮੁਕਤੀ ਲਈ ਬੁਲਾਇਆ ਹੈ, ਦੋਨੇ ਯਹੂਦੀ ਅਤੇ ਯੂਨਾਨੀ ਮਸੀਹ ਪਰਮੇਸ਼ਵਰ ਦੀ ਸਮਰੱਥਾ ਅਤੇ ਪਰਮੇਸ਼ਵਰ ਦਾ ਗਿਆਨ ਹੈ।
25ਕਿਉਂਕਿ ਪਰਮੇਸ਼ਵਰ ਦੀ ਮੂਰਖਤਾ ਮਨੁੱਖਾਂ ਦੀ ਬੁੱਧ ਨਾਲੋਂ ਕਿਤੇ ਜ਼ਿਆਦਾ ਬੁੱਧਵਾਨ ਹੈ, ਅਤੇ ਪਰਮੇਸ਼ਵਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਕਿਤੇ ਜ਼ਿਆਦਾ ਬਲਵੰਤ ਹੈ।