26ਹੇ ਭਰਾਵੋ ਅਤੇ ਭੈਣੋ, ਸੋਚੋ ਉਸ ਵਕਤ ਤੁਸੀਂ ਕੀ ਸੀ ਜਦੋਂ ਪਰਮੇਸ਼ਵਰ ਦੁਆਰਾ ਬੁਲਾਏ ਗਏ ਸੀ। ਤੁਹਾਡੇ ਵਿੱਚੋਂ ਬਹੁਤ ਸਾਰੇ ਮਨੁੱਖੀ ਆਦਰਸ਼ ਦੇ ਅਨੁਸਾਰ ਸਮਝਦਾਰ ਨਹੀਂ ਸਨ; ਬਹੁਤ ਸਾਰੇ ਪ੍ਰਭਾਵਸ਼ਾਲੀ ਨਹੀਂ ਸਨ; ਅਤੇ ਨਾ ਹੀ ਬਹੁਤ ਸਾਰੇ ਸ਼ੁੱਭ ਜਨਮੇ ਸਨ।
27ਪਰ ਪਰਮੇਸ਼ਵਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਕਿ ਬੁੱਧਵਾਨਾਂ ਨੂੰ ਸ਼ਰਮਿੰਦਾ ਕਰੇ; ਪਰਮੇਸ਼ਵਰ ਨੇ ਸੰਸਾਰ ਦੇ ਨਿਰਬਲਾਂ ਨੂੰ ਚੁਣ ਲਿਆ ਤਾਕਿ ਬਲਵੰਤਾ ਨੂੰ ਲੱਜਿਆਵਾਨ ਕਰੇ।
28ਪਰਮੇਸ਼ਵਰ ਨੇ ਉਨ੍ਹਾਂ ਲੋਕਾਂ ਨੂੰ ਚੁਣਿਆ ਜੋ ਦੁਨੀਆਂ ਦੀਆਂ ਨਜ਼ਰਾਂ ਵਿੱਚ ਨੀਚ, ਮਾਮੂਲੀ ਹਨ ਅਤੇ ਜਿਹੜੇ ਮੌਜੂਦ ਨਹੀਂ ਹਨ
29ਤਾਂ ਜੋ ਕੋਈ ਵੀ ਮਨੁੱਖ ਪਰਮੇਸ਼ਵਰ ਅੱਗੇ ਘਮੰਡ ਨਾ ਕਰੇ।
30ਇਹ ਪਰਮੇਸ਼ਵਰ ਦੇ ਦੁਆਰਾ ਹੋਇਆ ਕਿ ਤੁਸੀਂ ਮਸੀਹ ਯਿਸ਼ੂ ਵਿੱਚ ਹੋ, ਜਿਹੜਾ ਪਰਮੇਸ਼ਵਰ ਦੀ ਵੱਲੋਂ ਸਾਡੇ ਲਈ ਗਿਆਨ, ਧਾਰਮਿਕਤਾ, ਪਵਿੱਤਰਤਾਈ, ਅਤੇ ਛੁਟਕਾਰਾ ਬਣ ਗਿਆ।