17ਕਿਉਂਕਿ ਰੋਟੀ ਇੱਕੋ ਹੈ, ਅਸੀਂ ਬਹੁਤੇ ਹਾਂ ਸੋ ਮਿਲ ਕੇ ਇੱਕ ਸਰੀਰ ਹਾਂ, ਕਿਉਂਕਿ ਅਸੀਂ ਸਾਰੇ ਇੱਕ ਵਿੱਚ ਭਾਗੀਦਾਰ ਹੋਏ ਹਾਂ।
18ਇਸਰਾਏਲ ਦੇ ਲੋਕਾਂ ਬਾਰੇ ਸੋਚੋ: ਉਹ ਜਗਵੇਦੀ ਉੱਤੇ ਚੜ੍ਹਾਈ ਹੋਈ ਬਲੀ ਵਿੱਚੋਂ ਖਾਂਦੇ ਹਨ, ਕੀ ਇਸ ਦੇ ਦੁਆਰਾ ਉਹ ਇਸ ਵਿੱਚ ਸ਼ਾਮਲ ਨਹੀਂ ਹੋ ਜਾਂਦੇ?
19ਸੋ ਕੀ ਮੇਰੇ ਕਹਿਣ ਦਾ ਮਤਲਬ ਇਹ ਹੈ ਮੂਰਤੀ ਤੇ ਚੜਾਈ ਗਈ ਵਸਤੂ ਕੁਝ ਹੈ ਜਾਂ ਉਹ ਮੂਰਤੀ ਕੁਝ ਹੈ?
20ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਹੈ ਜੋ ਜਿਹੜੀਆਂ ਵਸਤਾਂ ਗ਼ੈਰ-ਯਹੂਦੀ ਚੜ੍ਹਾਵੇ ਲਈ ਚੜ੍ਹਾਉਂਦੇ ਹਨ ਉਹ ਦੁਸ਼ਟ ਆਤਮਾ ਲਈ ਚੜ੍ਹਾਉਂਦੇ ਹਨ ਪਰਮੇਸ਼ਵਰ ਲਈ ਨਹੀਂ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਦੁਸ਼ਟ ਆਤਮਾ ਦੇ ਭਾਗੀਦਾਰ ਬਣੋ।
21ਤੁਸੀਂ ਪ੍ਰਭੂ ਦੇ ਪਿਆਲੇ ਵਿੱਚੋਂ ਅਤੇ ਨਾਲੇ ਹੀ ਦੁਸ਼ਟ ਆਤਮਾ ਦੇ ਪਿਆਲੇ ਵਿੱਚੋਂ ਨਹੀਂ ਪੀ ਸਕਦੇ; ਅਤੇ ਇਸੇ ਤਰ੍ਹਾਂ ਤੁਸੀਂ ਪ੍ਰਭੂ ਦੇ ਮੇਜ਼ ਵਿੱਚ ਅਤੇ ਦੁਸ਼ਟ ਆਤਮਾ ਦੇ ਮੇਜ਼ ਦੋਨਾਂ ਵਿੱਚ ਹੀ ਸ਼ਾਮਲ ਨਹੀਂ ਹੋ ਸਕਦੇ।