1 ਕੁਰਿੰਥੀਆਂ 10

ਅਤੇ ਸਾਨੂੰ ਮਸੀਹ ਨੂੰ ਪਰਖਣਾ ਨਹੀਂ ਚਾਹੀਦਾ, ਜਿਵੇਂ ਉਹਨਾਂ ਵਿੱਚੋਂ ਕਈਆ ਨੇ ਕੀਤਾ ਸੀ, ਅਤੇ ਸੱਪਾਂ ਦੇ ਡੰਗਣ ਤੋਂ ਨਾਸ ਹੋ ਗਏ।

1 Corinthians 10:9 (UKJV) Neither let us tempt Christ, as some of them also tempted, and were destroyed of serpents.

7ਤੁਸੀਂ ਮੂਰਤੀ ਪੂਜਕਾਂ ਵਰਗੇ ਨਾ ਬਣੋ, ਜਿਵੇਂ ਉਹਨਾਂ ਵਿੱਚੋਂ ਕਈ ਬਣ ਗਏ ਸਨ; ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਉਹ ਖਾਣ-ਪੀਣ ਲਈ ਬੈਠ ਗਏ ਅਤੇ ਖੜ੍ਹੇ ਹੋ ਕੇ ਹੱਸਣ ਖੇਡਣ ਲੱਗੇ।”

8ਸਾਨੂੰ ਹਰਾਮਕਾਰੀ ਨਹੀਂ ਕਰਨੀ ਚਾਹੀਦੀ, ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਕੀਤੀ ਸੀ ਅਤੇ ਇੱਕ ਦਿਨ ਵਿੱਚ ਉਹਨਾਂ ਵਿੱਚੋਂ 23 ਹਜ਼ਾਰ ਦੀ ਮੌਤ ਹੋ ਗਈ।

9ਅਤੇ ਸਾਨੂੰ ਮਸੀਹ ਨੂੰ ਪਰਖਣਾ ਨਹੀਂ ਚਾਹੀਦਾ, ਜਿਵੇਂ ਉਹਨਾਂ ਵਿੱਚੋਂ ਕਈਆ ਨੇ ਕੀਤਾ ਸੀ, ਅਤੇ ਸੱਪਾਂ ਦੇ ਡੰਗਣ ਤੋਂ ਨਾਸ ਹੋ ਗਏ।

10ਅਤੇ ਤੁਸੀਂ ਬੁੜ-ਬੁੜ ਵੀ ਨਾ ਕਰੋ ਜਿਵੇਂ ਉਹਨਾਂ ਵਿੱਚੋਂ ਕਈਆ ਨੇ ਕੀਤਾ ਅਤੇ ਨਾਸ ਕਰਨ ਵਾਲੇ ਦੇ ਦੁਆਰਾ ਨਾਸ ਕੀਤੇ ਗਏ।

11ਇਹ ਗੱਲਾਂ ਉਹਨਾਂ ਲਈ ਇੱਕ ਉਦਾਹਰਣਾਂ ਵਜੋਂ ਵਾਪਰੀਆਂ ਅਤੇ ਚੇਤਾਵਨੀ ਦੇਣ ਲਈ ਸਾਡੇ ਵਾਸਤੇ ਲਿਖੀਆਂ ਗਈਆਂ, ਇਸ ਸੰਸਾਰ ਦਾ ਅੰਤ ਆ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.