1 ਕੁਰਿੰਥੀਆਂ 11

ਮੈਨੂੰ ਹਰ ਇੱਕ ਚੀਜ਼ ਵਿੱਚ ਯਾਦ ਰੱਖਣ ਲਈ ਮੈਂ ਤੁਹਾਡੀ ਹਰ ਗੱਲ ਵਿੱਚ ਪ੍ਰਸ਼ੰਸਾ ਕਰਦਾ ਹਾਂ ਅਤੇ ਜਿਹੜੀ ਸਿੱਖਿਆ ਮੈਂ ਤੁਹਾਨੂੰ ਦਿੱਤੀ ਤੁਸੀਂ ਮਜ਼ਬੂਤੀ ਨਾਲ ਉਸ ਨੂੰ ਫੜ੍ਹੀ ਰੱਖਿਆ।

1 Corinthians 11:2 (UKJV) Now I praise you, brethren, that all of you remember me in all things, and keep the ordinances, as I delivered them to you.

1ਤੁਸੀਂ ਮੇਰੀ ਰੀਸ ਕਰੋ, ਜਿਸ ਤਰ੍ਹਾਂ ਮੈਂ ਮਸੀਹ ਦੀ ਰੀਸ ਕਰਦਾ ਹਾਂ।

2ਮੈਨੂੰ ਹਰ ਇੱਕ ਚੀਜ਼ ਵਿੱਚ ਯਾਦ ਰੱਖਣ ਲਈ ਮੈਂ ਤੁਹਾਡੀ ਹਰ ਗੱਲ ਵਿੱਚ ਪ੍ਰਸ਼ੰਸਾ ਕਰਦਾ ਹਾਂ ਅਤੇ ਜਿਹੜੀ ਸਿੱਖਿਆ ਮੈਂ ਤੁਹਾਨੂੰ ਦਿੱਤੀ ਤੁਸੀਂ ਮਜ਼ਬੂਤੀ ਨਾਲ ਉਸ ਨੂੰ ਫੜ੍ਹੀ ਰੱਖਿਆ।

3ਪਰ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਸਮਝ ਲਓ ਕਿ ਹਰ ਮਨੁੱਖ ਦਾ ਸਿਰ ਮਸੀਹ ਹੈ ਅਤੇ ਔਰਤ ਦਾ ਸਿਰ ਆਦਮੀ ਹੈ ਅਤੇ ਮਸੀਹ ਦਾ ਸਿਰ ਪਰਮੇਸ਼ਵਰ ਹੈ।

4ਹਰ ਇੱਕ ਆਦਮੀ ਜਿਹੜਾ ਸਿਰ ਢੱਕ ਕੇ ਪ੍ਰਾਰਥਨਾ ਅਥਵਾ ਭਵਿੱਖਬਾਣੀ ਕਰਦਾ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.