1 ਕੁਰਿੰਥੀਆਂ 11

ਹਰ ਕੋਈ ਪਹਿਲਾਂ ਆਪਣੇ ਆਪ ਨੂੰ ਪਰਖੇ ਅਤੇ ਫਿਰ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ।

1 Corinthians 11:28 (UKJV) But let a man examine himself, and so let him eat of that bread, and drink of that cup.

26ਕਿਉਂਕਿ ਜਦ ਕਦੇ ਵੀ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਪਿਆਲਾ ਪੀਂਦੇ ਹੋ, ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਹੋ ਜਦੋਂ ਤੱਕ ਉਹ ਵਾਪਸ ਨਹੀਂ ਆ ਜਾਂਦਾ।

27ਇਸ ਕਰਕੇ, ਜੇ ਕੋਈ ਬਿਨ੍ਹਾਂ ਯੋਗਤਾ ਦੇ ਇਹ ਰੋਟੀ ਖਾਵੇ ਅਤੇ ਇਹ ਪਿਆਲਾ ਪੀਵੇ, ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ।

28ਹਰ ਕੋਈ ਪਹਿਲਾਂ ਆਪਣੇ ਆਪ ਨੂੰ ਪਰਖੇ ਅਤੇ ਫਿਰ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ।

29ਉਹਨਾਂ ਲਈ ਜਿਹੜੇ ਖਾਂਦੇ ਅਤੇ ਪੀਂਦੇ ਹਨ ਜੇ ਉਹ ਸਰੀਰ ਦੀ ਜਾਂਚ ਨਹੀਂ ਕਰਦੇ ਤਾਂ ਆਪਣੇ ਉੱਤੇ ਪਰਮੇਸ਼ਵਰ ਦੀ ਸਜ਼ਾ ਲਾ ਕੇ ਖਾਂਦੇ ਅਤੇ ਪੀਂਦੇ ਹਨ।

30ਇਸੇ ਕਾਰਨ ਤੁਹਾਡੇ ਵਿੱਚ ਬਹੁਤ ਸਾਰੇ ਕਮਜ਼ੋਰ ਅਤੇ ਰੋਗੀ ਹਨ, ਅਤੇ ਕਈ ਮੌਤ ਵਿੱਚ ਸੁੱਤੇ ਪਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.