31ਪਰ ਜੇ ਅਸੀਂ ਆਪਣੇ ਆਪ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਤਾਂ ਅਸੀਂ ਅਜਿਹੇ ਪਰਮੇਸ਼ਵਰ ਦੇ ਨਿਆਂ ਦੇ ਅਧੀਨ ਨਾ ਆਉਂਦੇ।
32ਇਸ ਦੇ ਬਾਵਜੂਦ, ਜਦੋਂ ਪ੍ਰਭੂ ਦੁਆਰਾ ਸਾਡੇ ਨਾਲ ਇਸ ਤਰ੍ਹਾਂ ਨਿਆਂ ਕੀਤਾ ਜਾਂਦਾ ਹੈ, ਤਾਂ ਸਾਨੂੰ ਅਨੁਸ਼ਾਸਿਤ ਕੀਤਾ ਜਾਂਦਾ ਹੈ ਤਾਂ ਜੋ ਅੰਤ ਵਿੱਚ ਸੰਸਾਰ ਨਾਲ ਅਸੀਂ ਦੋਸ਼ੀ ਨਾ ਠਹਿਰਾਏ ਜਾਈਏ।
33ਇਸ ਲਈ, ਹੇ ਮੇਰੇ ਭਰਾਵੋ ਅਤੇ ਭੈਣੋ, ਜਦੋਂ ਤੁਸੀਂ ਖਾਣ ਲਈ ਇਕੱਠੇ ਹੋਵੋ ਤਾਂ ਇੱਕ ਦੂਸਰੇ ਦੀ ਉਡੀਕ ਕਰੋ।
34ਅਗਰ ਕਿਸੇ ਨੂੰ ਭੁੱਖ ਲੱਗੇ ਤਾਂ ਆਪਣੇ ਘਰ ਵਿੱਚ ਖਾਵੇ, ਤਾਂ ਜੋ ਤੁਸੀਂ ਇਕੱਠੇ ਹੋਣ ਤੋਂ ਦੋਸ਼ੀ ਨਾ ਠਹਿਰਾਏ ਜਾਓ। ਅਤੇ ਰਹਿੰਦੀਆਂ ਗੱਲਾਂ ਦਾ ਜਦੋਂ ਮੈਂ ਆਵਾਂਗਾ ਤਦ ਨਿਰਦੇਸ਼ ਦੇਵਾਂਗਾ।