29ਉਹਨਾਂ ਲਈ ਜਿਹੜੇ ਖਾਂਦੇ ਅਤੇ ਪੀਂਦੇ ਹਨ ਜੇ ਉਹ ਸਰੀਰ ਦੀ ਜਾਂਚ ਨਹੀਂ ਕਰਦੇ ਤਾਂ ਆਪਣੇ ਉੱਤੇ ਪਰਮੇਸ਼ਵਰ ਦੀ ਸਜ਼ਾ ਲਾ ਕੇ ਖਾਂਦੇ ਅਤੇ ਪੀਂਦੇ ਹਨ।
30ਇਸੇ ਕਾਰਨ ਤੁਹਾਡੇ ਵਿੱਚ ਬਹੁਤ ਸਾਰੇ ਕਮਜ਼ੋਰ ਅਤੇ ਰੋਗੀ ਹਨ, ਅਤੇ ਕਈ ਮੌਤ ਵਿੱਚ ਸੁੱਤੇ ਪਏ ਹਨ।
31ਪਰ ਜੇ ਅਸੀਂ ਆਪਣੇ ਆਪ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਤਾਂ ਅਸੀਂ ਅਜਿਹੇ ਪਰਮੇਸ਼ਵਰ ਦੇ ਨਿਆਂ ਦੇ ਅਧੀਨ ਨਾ ਆਉਂਦੇ।
32ਇਸ ਦੇ ਬਾਵਜੂਦ, ਜਦੋਂ ਪ੍ਰਭੂ ਦੁਆਰਾ ਸਾਡੇ ਨਾਲ ਇਸ ਤਰ੍ਹਾਂ ਨਿਆਂ ਕੀਤਾ ਜਾਂਦਾ ਹੈ, ਤਾਂ ਸਾਨੂੰ ਅਨੁਸ਼ਾਸਿਤ ਕੀਤਾ ਜਾਂਦਾ ਹੈ ਤਾਂ ਜੋ ਅੰਤ ਵਿੱਚ ਸੰਸਾਰ ਨਾਲ ਅਸੀਂ ਦੋਸ਼ੀ ਨਾ ਠਹਿਰਾਏ ਜਾਈਏ।
33ਇਸ ਲਈ, ਹੇ ਮੇਰੇ ਭਰਾਵੋ ਅਤੇ ਭੈਣੋ, ਜਦੋਂ ਤੁਸੀਂ ਖਾਣ ਲਈ ਇਕੱਠੇ ਹੋਵੋ ਤਾਂ ਇੱਕ ਦੂਸਰੇ ਦੀ ਉਡੀਕ ਕਰੋ।