24ਜਦੋਂ ਕਿ ਸਾਡੇ ਅੰਗਾਂ ਨੂੰ ਕੋਈ ਲੋੜ ਨਹੀਂ ਪਰ ਜਿਨ੍ਹਾਂ ਅੰਗਾਂ ਨੂੰ ਕੁਝ ਘਾਟ ਸੀ, ਉਹਨਾਂ ਨੂੰ ਪਰਮੇਸ਼ਵਰ ਨੇ ਹੋਰ ਆਦਰ ਦੇ ਕੇ ਸਰੀਰ ਨੂੰ ਜੋੜਿਆ।
25ਤਾਂ ਜੋ ਸਰੀਰ ਵਿੱਚ ਕੋਈ ਫੁੱਟ ਨਾ ਪਵੇ, ਸਗੋਂ ਇੱਕ ਦੂਸਰੇ ਲਈ ਇੱਕ ਸਮਾਨ ਚਿੰਤਾ ਕਰਨ।
26ਇਸ ਲਈ ਇੱਕ ਅੰਗ ਦੁਖੀ ਹੋਵੇ, ਤਾਂ ਸਾਰੇ ਅੰਗ ਉਸ ਨਾਲ ਦੁਖੀ ਹੁੰਦੇ ਹਨ; ਜੇ ਇੱਕ ਅੰਗ ਦਾ ਆਦਰ ਹੁੰਦਾ ਹੈ ਤਾਂ ਸਾਰੇ ਉਸ ਨਾਲ ਖੁਸ਼ੀ ਮਨਾਉਂਦੇ ਹਨ।
27ਹੁਣ ਤੁਸੀਂ ਮਸੀਹ ਦੇ ਸਰੀਰ ਹੋ, ਅਤੇ ਤੁਹਾਡੇ ਵਿੱਚੋਂ ਹਰ ਕੋਈ ਇਸ ਸਰੀਰ ਦਾ ਅੰਗ ਹੈ।
28ਕਲੀਸਿਆ ਵਿੱਚ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਰਸੂਲਾਂ ਨੂੰ, ਦੂਸਰਾ ਨਬੀਆਂ ਨੂੰ, ਤੀਸਰਾ ਉਪਦੇਸ਼ਕਾ ਨੂੰ, ਫਿਰ ਕਰਾਮਾਤਾਂ ਕਰਨ ਵਾਲਿਆਂ ਨੂੰ, ਫਿਰ ਉਹਨਾਂ ਨੂੰ ਜਿਨ੍ਹਾਂ ਕੋਲ ਚੰਗਾ ਕਰਨ ਵਾਲੇ ਵਰਦਾਨ ਹਨ, ਭਲਾ ਕਰਨ ਵਾਲਿਆਂ ਨੂੰ, ਹਾਕਮਾ ਨੂੰ, ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ ਨਿਯੁਕਤ ਕੀਤਾ ਹੈ।