22ਇਸੇ ਤਰ੍ਹਾਂ ਸਰੀਰ ਦੇ ਉਹ ਅੰਗ ਜਿਹੜੇ ਦੂਸਰਿਆ ਅੰਗਾਂ ਨਾਲੋਂ ਕਮਜ਼ੋਰ ਦਿਸਦੇ ਹਨ, ਉਹ ਵੀ ਬਹੁਤ ਜ਼ਰੂਰੀ ਹਨ।
23ਅਤੇ ਸਰੀਰ ਦੇ ਜਿਨ੍ਹਾਂ ਅੰਗਾਂ ਨੂੰ ਅਸੀਂ ਬਹੁਤ ਜ਼ਿਆਦਾ ਮਹੱਤਵਪੂਰਨ ਨਹੀਂ ਸਮਝਦੇ ਹਾਂ, ਉਹਨਾਂ ਨਾਲ ਹੀ ਅਸੀਂ ਵਧੇਰੇ ਧਿਆਨ ਨਾਲ ਪੇਸ਼ ਆਉਂਦੇ ਹਾਂ। ਅਤੇ ਸਾਡੇ ਲਈ ਉਹ ਸੋਹਣੇ ਹੋ ਜਾਂਦੇ ਹਨ।
24ਜਦੋਂ ਕਿ ਸਾਡੇ ਅੰਗਾਂ ਨੂੰ ਕੋਈ ਲੋੜ ਨਹੀਂ ਪਰ ਜਿਨ੍ਹਾਂ ਅੰਗਾਂ ਨੂੰ ਕੁਝ ਘਾਟ ਸੀ, ਉਹਨਾਂ ਨੂੰ ਪਰਮੇਸ਼ਵਰ ਨੇ ਹੋਰ ਆਦਰ ਦੇ ਕੇ ਸਰੀਰ ਨੂੰ ਜੋੜਿਆ।
25ਤਾਂ ਜੋ ਸਰੀਰ ਵਿੱਚ ਕੋਈ ਫੁੱਟ ਨਾ ਪਵੇ, ਸਗੋਂ ਇੱਕ ਦੂਸਰੇ ਲਈ ਇੱਕ ਸਮਾਨ ਚਿੰਤਾ ਕਰਨ।
26ਇਸ ਲਈ ਇੱਕ ਅੰਗ ਦੁਖੀ ਹੋਵੇ, ਤਾਂ ਸਾਰੇ ਅੰਗ ਉਸ ਨਾਲ ਦੁਖੀ ਹੁੰਦੇ ਹਨ; ਜੇ ਇੱਕ ਅੰਗ ਦਾ ਆਦਰ ਹੁੰਦਾ ਹੈ ਤਾਂ ਸਾਰੇ ਉਸ ਨਾਲ ਖੁਸ਼ੀ ਮਨਾਉਂਦੇ ਹਨ।