1 ਕੁਰਿੰਥੀਆਂ 12

ਆਤਮਿਕ ਵਰਦਾਨ ਅਨੇਕ ਪ੍ਰਕਾਰ ਦੇ ਹਨ, ਪਰ ਪਰਮੇਸ਼ਵਰ ਦਾ ਆਤਮਾ ਇੱਕੋ ਹੈ।

1 Corinthians 12:4 (UKJV) Now there are diversities of gifts, but the same Spirit.

2ਕੀ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਮਸੀਹ ਵਿੱਚ ਅਵਿਸ਼ਵਾਸੀ ਸੀ ਤਦ ਗੂੰਗੀਆਂ ਮੂਰਤੀਆਂ ਦੇ ਪਿੱਛੇ ਤੁਹਾਨੂੰ ਕੁਰਾਹੇ ਪਾ ਦਿੱਤਾ ਜਾਂਦਾ ਸੀ।

3ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਪਰਮੇਸ਼ਵਰ ਦੇ ਆਤਮਾ ਦੇ ਰਾਹੀ ਇਹ ਬੋਲ ਕੇ ਨਹੀਂ ਆਖ ਸਕਦਾ ਕਿ, “ਯਿਸ਼ੂ ਸਰਾਪਤ ਹੈ,” ਅਤੇ ਕੋਈ ਨਹੀਂ ਕਹਿ ਸਕਦਾ, “ਯਿਸ਼ੂ ਪ੍ਰਭੂ ਹੈ,” ਪਰ ਕੇਵਲ ਪਵਿੱਤਰ ਆਤਮਾ ਦੇ ਰਾਹੀ।

4ਆਤਮਿਕ ਵਰਦਾਨ ਅਨੇਕ ਪ੍ਰਕਾਰ ਦੇ ਹਨ, ਪਰ ਪਰਮੇਸ਼ਵਰ ਦਾ ਆਤਮਾ ਇੱਕੋ ਹੈ।

5ਸੇਵਾ ਕਈ ਪ੍ਰਕਾਰ ਦੀਆਂ ਹਨ, ਪਰ ਪ੍ਰਭੂ ਇੱਕ ਹੈ।

6ਅਤੇ ਕੰਮ ਅਨੇਕ ਪ੍ਰਕਾਰ ਦੇ ਹਨ, ਪਰ ਪਰਮੇਸ਼ਵਰ ਇੱਕੋ ਹੈ ਜੋ ਇਹਨਾਂ ਸਭਨਾਂ ਵਿੱਚ ਕੰਮ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.