3ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਪਰਮੇਸ਼ਵਰ ਦੇ ਆਤਮਾ ਦੇ ਰਾਹੀ ਇਹ ਬੋਲ ਕੇ ਨਹੀਂ ਆਖ ਸਕਦਾ ਕਿ, “ਯਿਸ਼ੂ ਸਰਾਪਤ ਹੈ,” ਅਤੇ ਕੋਈ ਨਹੀਂ ਕਹਿ ਸਕਦਾ, “ਯਿਸ਼ੂ ਪ੍ਰਭੂ ਹੈ,” ਪਰ ਕੇਵਲ ਪਵਿੱਤਰ ਆਤਮਾ ਦੇ ਰਾਹੀ।
4ਆਤਮਿਕ ਵਰਦਾਨ ਅਨੇਕ ਪ੍ਰਕਾਰ ਦੇ ਹਨ, ਪਰ ਪਰਮੇਸ਼ਵਰ ਦਾ ਆਤਮਾ ਇੱਕੋ ਹੈ।
5ਸੇਵਾ ਕਈ ਪ੍ਰਕਾਰ ਦੀਆਂ ਹਨ, ਪਰ ਪ੍ਰਭੂ ਇੱਕ ਹੈ।
6ਅਤੇ ਕੰਮ ਅਨੇਕ ਪ੍ਰਕਾਰ ਦੇ ਹਨ, ਪਰ ਪਰਮੇਸ਼ਵਰ ਇੱਕੋ ਹੈ ਜੋ ਇਹਨਾਂ ਸਭਨਾਂ ਵਿੱਚ ਕੰਮ ਕਰਦਾ ਹੈ।
7ਪਰ ਪਰਮੇਸ਼ਵਰ ਦੇ ਆਤਮਾ ਦਾ ਪ੍ਰਕਾਸ਼ ਜੋ ਸਭਨਾਂ ਦੇ ਭਲੇ ਲਈ ਹੈ ਹਰ ਇੱਕ ਨੂੰ ਦਿੱਤਾ ਜਾਂਦਾ ਹੈ।