1 ਕੁਰਿੰਥੀਆਂ 12

ਕਿਸੇ ਨੂੰ ਪਰਮੇਸ਼ਵਰ ਦੇ ਆਤਮਾ ਦੁਆਰਾ ਵਿਸ਼ਵਾਸ, ਕਿਸੇ ਨੂੰ ਪਰਮੇਸ਼ਵਰ ਦੇ ਆਤਮਾ ਤੋਂ ਚੰਗਾ ਕਰਨ ਦਾ ਵਰਦਾਨ,

1 Corinthians 12:9 (UKJV) To another faith by the same Spirit; to another the gifts of healing by the same Spirit;

7ਪਰ ਪਰਮੇਸ਼ਵਰ ਦੇ ਆਤਮਾ ਦਾ ਪ੍ਰਕਾਸ਼ ਜੋ ਸਭਨਾਂ ਦੇ ਭਲੇ ਲਈ ਹੈ ਹਰ ਇੱਕ ਨੂੰ ਦਿੱਤਾ ਜਾਂਦਾ ਹੈ।

8ਇੱਕ ਨੂੰ ਤਾਂ ਪਰਮੇਸ਼ਵਰ ਦੇ ਆਤਮਾ ਰਾਹੀ ਬੁੱਧ ਦੀ ਗੱਲ ਪ੍ਰਾਪਤ ਹੁੰਦੀ ਹੈ, ਅਤੇ ਦੂਸਰੇ ਨੂੰ ਪਰਮੇਸ਼ਵਰ ਦੇ ਆਤਮਾ ਦੁਆਰਾ ਗਿਆਨ ਨਾਲ ਭਰਿਆ ਸੰਦੇਸ਼ ਪ੍ਰਾਪਤ ਹੁੰਦਾ ਹੈ।

9ਕਿਸੇ ਨੂੰ ਪਰਮੇਸ਼ਵਰ ਦੇ ਆਤਮਾ ਦੁਆਰਾ ਵਿਸ਼ਵਾਸ, ਕਿਸੇ ਨੂੰ ਪਰਮੇਸ਼ਵਰ ਦੇ ਆਤਮਾ ਤੋਂ ਚੰਗਾ ਕਰਨ ਦਾ ਵਰਦਾਨ,

10ਕਿਸੇ ਨੂੰ ਚਮਤਕਾਰ ਕਰਨ ਦੀ ਸ਼ਕਤੀ, ਕਿਸੇ ਨੂੰ ਭਵਿੱਖਬਾਣੀ ਕਰਨ ਦੀ, ਕਿਸੇ ਨੂੰ ਆਤਮਾ ਪਰਖਣ ਦੀ, ਕਿਸੇ ਨੂੰ ਗ਼ੈਰ-ਭਾਸ਼ਾ ਬੋਲਣ ਅਤੇ ਹੋਰ ਕਿਸੇ ਨੂੰ ਗ਼ੈਰ-ਭਾਸ਼ਾ ਦਾ ਅਨੁਵਾਦ ਕਰਨ ਦੀ।

11ਇਹ ਸਾਰੇ ਵਰਦਾਨ ਪਰਮੇਸ਼ਵਰ ਦੇ ਆਤਮਾ ਦੁਆਰਾ ਮਿਲਦੇ ਹਨ, ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ-ਇੱਕ ਕਰਕੇ ਵੰਡ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.