9ਕਿਸੇ ਨੂੰ ਪਰਮੇਸ਼ਵਰ ਦੇ ਆਤਮਾ ਦੁਆਰਾ ਵਿਸ਼ਵਾਸ, ਕਿਸੇ ਨੂੰ ਪਰਮੇਸ਼ਵਰ ਦੇ ਆਤਮਾ ਤੋਂ ਚੰਗਾ ਕਰਨ ਦਾ ਵਰਦਾਨ,
10ਕਿਸੇ ਨੂੰ ਚਮਤਕਾਰ ਕਰਨ ਦੀ ਸ਼ਕਤੀ, ਕਿਸੇ ਨੂੰ ਭਵਿੱਖਬਾਣੀ ਕਰਨ ਦੀ, ਕਿਸੇ ਨੂੰ ਆਤਮਾ ਪਰਖਣ ਦੀ, ਕਿਸੇ ਨੂੰ ਗ਼ੈਰ-ਭਾਸ਼ਾ ਬੋਲਣ ਅਤੇ ਹੋਰ ਕਿਸੇ ਨੂੰ ਗ਼ੈਰ-ਭਾਸ਼ਾ ਦਾ ਅਨੁਵਾਦ ਕਰਨ ਦੀ।
11ਇਹ ਸਾਰੇ ਵਰਦਾਨ ਪਰਮੇਸ਼ਵਰ ਦੇ ਆਤਮਾ ਦੁਆਰਾ ਮਿਲਦੇ ਹਨ, ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ-ਇੱਕ ਕਰਕੇ ਵੰਡ ਦਿੰਦਾ ਹੈ।
12ਜਿਵੇਂ ਕਿ ਸਰੀਰ ਇੱਕ ਹੈ, ਅਤੇ ਇਸ ਦੇ ਅੰਗ ਬਹੁਤ ਹਨ, ਭਾਵੇਂ ਬਹੁਤ ਅੰਗ ਹਨ ਪਰ ਮਿਲ ਕੇ ਇੱਕ ਸਰੀਰ ਹੀ ਹੈ, ਇਸੇ ਤਰ੍ਹਾਂ ਮਸੀਹ ਵੀ ਹੈ।
13ਕਿਉਂਕਿ ਸਾਨੂੰ ਸਾਰਿਆ ਨੂੰ ਭਾਵੇਂ ਅਸੀਂ ਯਹੂਦੀ ਜਾਂ ਗ਼ੈਰ-ਯਹੂਦੀ, ਜਾਂ ਗੁਲਾਮ ਜਾਂ ਅਜ਼ਾਦ, ਇੱਕ ਸਰੀਰ ਹੋਣ ਲਈ ਇੱਕੋ ਹੀ ਪਰਮੇਸ਼ਵਰ ਦੇ ਆਤਮਾ ਦੁਆਰਾ ਸਾਡਾ ਬਪਤਿਸਮਾ ਹੋਇਆ ਹੈ ਅਤੇ ਇੱਕੋ ਆਤਮਾ ਹੀ ਸਾਰਿਆ ਨੂੰ ਪੀਣ ਨੂੰ ਦਿੱਤਾ ਗਿਆ।