11ਇਹ ਸਾਰੇ ਵਰਦਾਨ ਪਰਮੇਸ਼ਵਰ ਦੇ ਆਤਮਾ ਦੁਆਰਾ ਮਿਲਦੇ ਹਨ, ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ-ਇੱਕ ਕਰਕੇ ਵੰਡ ਦਿੰਦਾ ਹੈ।
12ਜਿਵੇਂ ਕਿ ਸਰੀਰ ਇੱਕ ਹੈ, ਅਤੇ ਇਸ ਦੇ ਅੰਗ ਬਹੁਤ ਹਨ, ਭਾਵੇਂ ਬਹੁਤ ਅੰਗ ਹਨ ਪਰ ਮਿਲ ਕੇ ਇੱਕ ਸਰੀਰ ਹੀ ਹੈ, ਇਸੇ ਤਰ੍ਹਾਂ ਮਸੀਹ ਵੀ ਹੈ।
13ਕਿਉਂਕਿ ਸਾਨੂੰ ਸਾਰਿਆ ਨੂੰ ਭਾਵੇਂ ਅਸੀਂ ਯਹੂਦੀ ਜਾਂ ਗ਼ੈਰ-ਯਹੂਦੀ, ਜਾਂ ਗੁਲਾਮ ਜਾਂ ਅਜ਼ਾਦ, ਇੱਕ ਸਰੀਰ ਹੋਣ ਲਈ ਇੱਕੋ ਹੀ ਪਰਮੇਸ਼ਵਰ ਦੇ ਆਤਮਾ ਦੁਆਰਾ ਸਾਡਾ ਬਪਤਿਸਮਾ ਹੋਇਆ ਹੈ ਅਤੇ ਇੱਕੋ ਆਤਮਾ ਹੀ ਸਾਰਿਆ ਨੂੰ ਪੀਣ ਨੂੰ ਦਿੱਤਾ ਗਿਆ।
14ਇਸੇ ਤਰ੍ਹਾਂ ਸਰੀਰ ਇੱਕ ਅੰਗ ਨਹੀਂ, ਸਗੋਂ ਅਨੇਕ ਅੰਗ ਹਨ।
15ਜੇ ਪੈਰ ਆਖੇ, “ਕਿ ਮੈਂ ਹੱਥ ਨਹੀਂ ਇਸ ਲਈ ਮੈਂ ਸਰੀਰ ਦਾ ਨਹੀਂ ਹਾਂ,” ਕੀ ਉਸ ਦੇ ਇਹ ਕਹਿਣ ਨਾਲ ਉਹ ਸਰੀਰ ਦਾ ਅੰਗ ਨਹੀਂ ਹੈ?