13ਕਿਉਂਕਿ ਸਾਨੂੰ ਸਾਰਿਆ ਨੂੰ ਭਾਵੇਂ ਅਸੀਂ ਯਹੂਦੀ ਜਾਂ ਗ਼ੈਰ-ਯਹੂਦੀ, ਜਾਂ ਗੁਲਾਮ ਜਾਂ ਅਜ਼ਾਦ, ਇੱਕ ਸਰੀਰ ਹੋਣ ਲਈ ਇੱਕੋ ਹੀ ਪਰਮੇਸ਼ਵਰ ਦੇ ਆਤਮਾ ਦੁਆਰਾ ਸਾਡਾ ਬਪਤਿਸਮਾ ਹੋਇਆ ਹੈ ਅਤੇ ਇੱਕੋ ਆਤਮਾ ਹੀ ਸਾਰਿਆ ਨੂੰ ਪੀਣ ਨੂੰ ਦਿੱਤਾ ਗਿਆ।
14ਇਸੇ ਤਰ੍ਹਾਂ ਸਰੀਰ ਇੱਕ ਅੰਗ ਨਹੀਂ, ਸਗੋਂ ਅਨੇਕ ਅੰਗ ਹਨ।
15ਜੇ ਪੈਰ ਆਖੇ, “ਕਿ ਮੈਂ ਹੱਥ ਨਹੀਂ ਇਸ ਲਈ ਮੈਂ ਸਰੀਰ ਦਾ ਨਹੀਂ ਹਾਂ,” ਕੀ ਉਸ ਦੇ ਇਹ ਕਹਿਣ ਨਾਲ ਉਹ ਸਰੀਰ ਦਾ ਅੰਗ ਨਹੀਂ ਹੈ?
16ਅਗਰ ਕੰਨ ਇਹ ਆਖੇ, “ਮੈਂ ਅੱਖ ਨਹੀਂ ਹਾਂ, ਇਸ ਲਈ ਮੈਂ ਸਰੀਰ ਦਾ ਅੰਗ ਨਹੀਂ ਹਾਂ,” ਤਾਂ ਕੀ ਉਸ ਦੇ ਇਹ ਕਹਿਣ ਨਾਲ ਉਹ ਸਰੀਰ ਦਾ ਅੰਗ ਨਹੀਂ ਹੈ?
17ਅਗਰ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਨਾ ਕਿਸ ਨਾਲ ਸੀ? ਅਗਰ ਸਾਰਾ ਸਰੀਰ ਕੰਨ ਹੀ ਹੁੰਦਾ, ਤਾਂ ਸੁੰਘਣਾ ਕਿਸ ਤਰ੍ਹਾਂ ਸੀ।