9ਅਸੀਂ ਤਾਂ ਕੁਝ ਜਾਣਦੇ ਹਾਂ ਅਤੇ ਕੁਝ ਹਿੱਸੇ ਤੱਕ ਭਵਿੱਖਬਾਣੀ ਕਰਦੇ ਹਾਂ,
10ਪਰ ਜਦੋਂ ਸੰਪੂਰਨਤਾ ਆਉਂਦੀ ਹੈ, ਜੋ ਅਧੂਰਾ ਹੈ ਉਹ ਮਿਟ ਜਾਂਦਾ ਹੈ।
11ਜਦੋਂ ਮੈਂ ਬੱਚਾ ਸੀ, ਉਦੋਂ ਮੈਂ ਬੱਚਿਆਂ ਵਾਂਗ ਬੋਲਦਾ ਸੀ, ਬੱਚਿਆਂ ਦੀ ਤਰ੍ਹਾਂ ਸੋਚਦਾ ਅਤੇ ਬੱਚਿਆਂ ਦੀ ਤਰ੍ਹਾਂ ਵਾਦ-ਵਿਵਾਦ ਕਰਦਾ ਸੀ। ਪਰ ਜਦੋਂ ਮੈਂ ਸਿਆਣਾ ਹੋ ਗਿਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਪਿੱਛੇ ਛੱਡ ਦਿੱਤੀਆਂ।
12ਹੁਣ ਤਾਂ ਸਾਨੂੰ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਦਿਖਦਾ ਹੈ; ਪਰ ਉਸ ਸਮੇਂ ਆਹਮੋ-ਸਾਹਮਣੇ ਵੇਖਾਂਗੇ। ਹੁਣ ਮੇਰਾ ਗਿਆਨ ਘੱਟ ਹੈ ਪਰ ਉਸ ਵੇਲੇ ਮੇਰਾ ਗਿਆਨ ਅਜਿਹਾ ਹੋਵੇਗਾ ਜਿਸ ਤਰ੍ਹਾਂ ਦਾ ਮੈਂ ਜਾਣਿਆ ਗਿਆ ਹਾਂ।
13ਇਸ ਦੌਰਾਨ ਹੁਣ ਵਿਸ਼ਵਾਸ, ਆਸ, ਪਿਆਰ, ਇਹ ਤਿੰਨ ਬਣੇ ਰਹਿੰਦੇ ਹਨ। ਪਰ ਇਹਨਾਂ ਵਿੱਚੋਂ ਪਿਆਰ ਉੱਤਮ ਹੈ।