8ਜੇ ਤੁਰ੍ਹੀ ਬੇ ਟਿਕਾਣੇ ਆਵਾਜ਼ ਦੇਵੇ ਤਾਂ ਕੌਣ ਲੜਾਈ ਲਈ ਤਿਆਰ ਹੋਵੇਗਾ?
9ਇਸੇ ਤਰ੍ਹਾਂ ਤੁਹਾਡੇ ਨਾਲ ਵੀ, ਜੇ ਤੁਸੀਂ ਸਾਫ਼ ਗੱਲ ਆਪਣੀ ਜ਼ੁਬਾਨ ਤੋਂ ਨਾ ਬੋਲੋ, ਤਾਂ ਕਿਵੇਂ ਸਮਝਿਆ ਜਾਵੇਗਾ ਜੋ ਤੁਸੀਂ ਕੀ ਬੋਲ ਰਹੇ ਹੋ? ਤੁਸੀਂ ਹਵਾ ਨਾਲ ਗੱਲਾਂ ਕਰਨ ਵਾਲੇ ਹੋਵੇਗੇ।
10ਸੰਸਾਰ ਵਿੱਚ ਬਹੁਤ ਸਾਰੀਆਂ ਵੱਖਰੀਆਂ ਭਾਸ਼ਾਵਾਂ ਹਨ, ਅਤੇ ਉਹਨਾਂ ਵਿੱਚੋਂ ਕੋਈ ਵੀ ਬਿਨ੍ਹਾਂ ਮਤਲਬ ਦੇ ਨਹੀਂ ਹਨ।
11ਪਰ ਜੇ ਮੈਂ ਉਸ ਭਾਸ਼ਾ ਨੂੰ ਨਹੀਂ ਸਮਝਦਾ ਜਿਹੜੀ ਬੋਲੀ ਜਾ ਰਹੀ ਹੈ, ਤਾਂ ਮੈਂ ਬੋਲਣ ਵਾਲੇ ਲਈ ਅਜੀਬ ਹੋਵਾਗਾ, ਅਤੇ ਬੋਲਣ ਵਾਲਾ ਮੇਰੇ ਲਈ ਅਜੀਬ ਹੋਵਾਗਾ।
12ਇਸੇ ਤਰ੍ਹਾਂ ਤੁਹਾਡੇ ਨਾਲ ਵੀ ਹੈ, ਜਦੋਂ ਤੁਸੀਂ ਆਤਮਿਕ ਵਰਦਾਨਾ ਦੀ ਭਾਲ ਕਰਦੇ ਹੋ, ਤਾਂ ਜਤਨ ਕਰੋ ਜੋ ਸਾਰੀ ਕਲੀਸਿਆ ਦੀ ਮਜ਼ਬੂਤੀ ਦੇ ਲਈ ਹੋਵੇ।