11ਪਰ ਜੇ ਮੈਂ ਉਸ ਭਾਸ਼ਾ ਨੂੰ ਨਹੀਂ ਸਮਝਦਾ ਜਿਹੜੀ ਬੋਲੀ ਜਾ ਰਹੀ ਹੈ, ਤਾਂ ਮੈਂ ਬੋਲਣ ਵਾਲੇ ਲਈ ਅਜੀਬ ਹੋਵਾਗਾ, ਅਤੇ ਬੋਲਣ ਵਾਲਾ ਮੇਰੇ ਲਈ ਅਜੀਬ ਹੋਵਾਗਾ।
12ਇਸੇ ਤਰ੍ਹਾਂ ਤੁਹਾਡੇ ਨਾਲ ਵੀ ਹੈ, ਜਦੋਂ ਤੁਸੀਂ ਆਤਮਿਕ ਵਰਦਾਨਾ ਦੀ ਭਾਲ ਕਰਦੇ ਹੋ, ਤਾਂ ਜਤਨ ਕਰੋ ਜੋ ਸਾਰੀ ਕਲੀਸਿਆ ਦੀ ਮਜ਼ਬੂਤੀ ਦੇ ਲਈ ਹੋਵੇ।
13ਇਸ ਲਈ ਜੋ ਗ਼ੈਰ-ਭਾਸ਼ਾ ਬੋਲਦਾ ਹੈ ਪ੍ਰਾਰਥਨਾ ਕਰੇ ਤਾਂ ਜੋ ਇਸ ਦਾ ਅਨੁਵਾਦ ਹੋ ਸਕੇ ਜੋ ਉਹ ਕੀ ਬੋਲਦਾ ਹੈ।
14ਜੇ ਮੈਂ ਗ਼ੈਰ-ਭਾਸ਼ਾ ਵਿੱਚ ਪ੍ਰਾਰਥਨਾ ਕਰਾ ਤਾਂ ਮੇਰਾ ਆਤਮਾ ਪ੍ਰਾਰਥਨਾ ਕਰਦਾ ਹੈ ਪਰ ਮੇਰੀ ਸਮਝ ਨਿਸ਼ਫਲ ਹੈ।
15ਤਾਂ ਮੈਂ ਕੀ ਕਰਾਂਗਾ? ਮੈਂ ਆਤਮਾ ਵਿੱਚ ਪ੍ਰਾਰਥਨਾ ਕਰਾਂਗਾ, ਪਰ ਮੈਂ ਸਮਝ ਨਾਲ ਵੀ ਪ੍ਰਾਰਥਨਾ ਕਰਾਂਗਾ; ਮੈਂ ਆਪਣੀ ਆਤਮਾ ਨਾਲ ਗਾਵਾਂਗਾ, ਪਰ ਮੈਂ ਸਮਝ ਨਾਲ ਵੀ ਗਾਵਾਂਗਾ।