14ਜੇ ਮੈਂ ਗ਼ੈਰ-ਭਾਸ਼ਾ ਵਿੱਚ ਪ੍ਰਾਰਥਨਾ ਕਰਾ ਤਾਂ ਮੇਰਾ ਆਤਮਾ ਪ੍ਰਾਰਥਨਾ ਕਰਦਾ ਹੈ ਪਰ ਮੇਰੀ ਸਮਝ ਨਿਸ਼ਫਲ ਹੈ।
15ਤਾਂ ਮੈਂ ਕੀ ਕਰਾਂਗਾ? ਮੈਂ ਆਤਮਾ ਵਿੱਚ ਪ੍ਰਾਰਥਨਾ ਕਰਾਂਗਾ, ਪਰ ਮੈਂ ਸਮਝ ਨਾਲ ਵੀ ਪ੍ਰਾਰਥਨਾ ਕਰਾਂਗਾ; ਮੈਂ ਆਪਣੀ ਆਤਮਾ ਨਾਲ ਗਾਵਾਂਗਾ, ਪਰ ਮੈਂ ਸਮਝ ਨਾਲ ਵੀ ਗਾਵਾਂਗਾ।
16ਨਹੀਂ ਤਾਂ ਜਦੋਂ ਤੁਸੀਂ ਆਤਮਾ ਵਿੱਚ ਉਸਤਤ ਕਰਦੇ ਹੋ, ਤਾਂ ਜਿਹੜਾ ਅਣਜਾਣ ਤੁਹਾਡੇ ਕੋਲ ਬੈਠਾ ਹੋਇਆ ਹੈ, ਜਦੋਂ ਉਹ ਨਹੀਂ ਜਾਣਦਾ ਜੋ ਤੁਸੀਂ ਕੀ ਬੋਲ ਰਹੇ ਹੋ ਤਾਂ ਉਹ ਤੁਹਾਡੇ ਧੰਨਵਾਦ ਕਰਨ ਤੇ, “ਆਮੀਨ” ਕਿਵੇਂ ਆਖੇਗਾ?
17ਤੁਸੀਂ ਤਾਂ ਧੰਨਵਾਦ ਚੰਗੀ ਤਰ੍ਹਾਂ ਨਾਲ ਕਰਦੇ ਹੋ, ਪਰ ਦੂਸਰੇ ਦੀ ਕੋਈ ਮਜ਼ਬੂਤੀ ਨਹੀਂ ਹੁੰਦੀ।
18ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਕਿ ਤੁਹਾਡੇ ਸਾਰਿਆ ਨਾਲੋਂ ਜ਼ਿਆਦਾ ਗ਼ੈਰ-ਭਾਸ਼ਾ ਬੋਲਦਾ ਹਾਂ।