1 ਕੁਰਿੰਥੀਆਂ 14

ਜਿਹੜਾ ਗ਼ੈਰ-ਭਾਸ਼ਾ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ਵਰ ਨਾਲ ਗੱਲਾਂ ਕਰਦਾ ਹੈ। ਇਸ ਲਈ ਕੋਈ ਨਹੀਂ ਸਮਝਦਾ ਪਰ ਪਵਿੱਤਰ ਆਤਮਾ ਵਿੱਚ ਭੇਤ ਦੀਆ ਗੱਲਾਂ ਕਰਦਾ ਹੈ।

1 Corinthians 14:2 (UKJV) For he that speaks in an unknown tongue speaks not unto men, but unto God: for no man understands him; nevertheless in the spirit he speaks mysteries.

1ਪਿਆਰ ਵਿੱਚ ਚੱਲੋ ਅਤੇ ਆਤਮਿਕ ਵਰਦਾਨਾਂ ਦੀ ਇੱਛਾ ਰੱਖੋ, ਖਾਸ ਕਰਕੇ ਭਵਿੱਖਬਾਣੀਆ ਦੀ।

2ਜਿਹੜਾ ਗ਼ੈਰ-ਭਾਸ਼ਾ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ਵਰ ਨਾਲ ਗੱਲਾਂ ਕਰਦਾ ਹੈ। ਇਸ ਲਈ ਕੋਈ ਨਹੀਂ ਸਮਝਦਾ ਪਰ ਪਵਿੱਤਰ ਆਤਮਾ ਵਿੱਚ ਭੇਤ ਦੀਆ ਗੱਲਾਂ ਕਰਦਾ ਹੈ।

3ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਲੋਕਾਂ ਨਾਲ ਲਾਭ ਅਤੇ ਉਪਦੇਸ਼, ਤਸੱਲੀ ਦੀਆਂ ਗੱਲਾਂ ਕਰਦਾ ਹੈ।

4ਜਿਹੜਾ ਗ਼ੈਰ-ਭਾਸ਼ਾ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ, ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਸਾਰੀ ਕਲੀਸਿਆ ਨੂੰ ਵੀ ਮਜ਼ਬੂਤ ਬਣਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.