27ਜੇ ਕੋਈ ਗ਼ੈਰ-ਭਾਸ਼ਾ ਬੋਲੇ ਤਾਂ ਦੋ ਜਾਂ ਵੱਧ ਤੋਂ ਵੱਧ ਤਿੰਨ ਵਿਅਕਤੀ ਹੀ ਬੋਲਣ ਅਤੇ ਇੱਕ ਵਿਅਕਤੀ ਇਸ ਦਾ ਅਨੁਵਾਦ ਕਰੇ।
28ਪਰ ਜੇ ਕੋਈ ਇਸ ਦਾ ਅਨੁਵਾਦ ਕਰਨ ਵਾਲਾ ਨਾ ਹੋਵੇ, ਤਾਂ ਕਲੀਸਿਆ ਵਿੱਚ ਬੋਲਣ ਵਾਲਾ ਚੁੱਪ ਹੀ ਰਹੇ, ਅਤੇ ਉਹ ਆਪਣੇ ਅਤੇ ਪਰਮੇਸ਼ਵਰ ਨਾਲ ਬੋਲੇ।
29ਨਬੀਆਂ ਵਿੱਚੋਂ ਦੋ ਜਾਂ ਤਿੰਨ ਵਿਅਕਤੀ ਬੋਲਣ ਅਤੇ ਬਾਕੀ ਪਰਖ ਕਰਨ ਜੋ ਕੀ ਬੋਲਦੇ ਹਨ।
30ਅਤੇ ਜੇ ਕਿਸੇ ਉੱਤੇ ਜੋ ਕੋਲ ਬੈਠਾ ਹੋਇਆ ਹੈ ਪ੍ਰਕਾਸ਼ਨ ਹੋਵੇ, ਤਾਂ ਪਹਿਲਾਂ ਬੋਲਣ ਵਾਲਾ ਚੁੱਪ ਹੀ ਰਹੇ।
31ਕਿਉਂ ਜੋ ਤੁਸੀਂ ਇੱਕ-ਇੱਕ ਕਰਕੇ ਭਵਿੱਖਬਾਣੀ ਕਰ ਸਕਦੇ ਹੋ ਤਾਂ ਜੋ ਸਾਰੇ ਸਿੱਖਣ ਅਤੇ ਸਾਰੇ ਦਿਲਾਸਾ ਪਾਉਣ।