1 ਕੁਰਿੰਥੀਆਂ 14

ਪਰ ਜੇ ਕੋਈ ਇਸ ਦਾ ਅਨੁਵਾਦ ਕਰਨ ਵਾਲਾ ਨਾ ਹੋਵੇ, ਤਾਂ ਕਲੀਸਿਆ ਵਿੱਚ ਬੋਲਣ ਵਾਲਾ ਚੁੱਪ ਹੀ ਰਹੇ, ਅਤੇ ਉਹ ਆਪਣੇ ਅਤੇ ਪਰਮੇਸ਼ਵਰ ਨਾਲ ਬੋਲੇ।

1 Corinthians 14:28 (UKJV) But if there be no interpreter, let him keep silence in the church; and let him speak to himself, and to God.

26ਸੋ ਭਰਾਵੋ ਅਤੇ ਭੈਣੋ, ਅਸੀਂ ਕੀ ਆਖੀਏ? ਜਦੋਂ ਤੁਸੀਂ ਕਲੀਸਿਆ ਵਿੱਚ ਅਰਾਧਨਾ ਲਈ ਇਕੱਠੇ ਹੁੰਦੇ ਹੋ, ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ, ਕਿਸੇ ਕੋਲ ਪ੍ਰਕਾਸ਼ਨ, ਕਿਸੇ ਕੋਲ ਗ਼ੈਰ-ਭਾਸ਼ਾ, ਕਿਸੇ ਕੋਲੋ ਗ਼ੈਰ-ਭਾਸ਼ਾ ਦਾ ਅਨੁਵਾਦ ਹੈ। ਇਹ ਸਭ ਕੁਝ ਹੋਵੇ ਤਾਂ ਜੋ ਕਲੀਸਿਆ ਮਜ਼ਬੂਤ ਹੋ ਸਕੇ।

27ਜੇ ਕੋਈ ਗ਼ੈਰ-ਭਾਸ਼ਾ ਬੋਲੇ ਤਾਂ ਦੋ ਜਾਂ ਵੱਧ ਤੋਂ ਵੱਧ ਤਿੰਨ ਵਿਅਕਤੀ ਹੀ ਬੋਲਣ ਅਤੇ ਇੱਕ ਵਿਅਕਤੀ ਇਸ ਦਾ ਅਨੁਵਾਦ ਕਰੇ।

28ਪਰ ਜੇ ਕੋਈ ਇਸ ਦਾ ਅਨੁਵਾਦ ਕਰਨ ਵਾਲਾ ਨਾ ਹੋਵੇ, ਤਾਂ ਕਲੀਸਿਆ ਵਿੱਚ ਬੋਲਣ ਵਾਲਾ ਚੁੱਪ ਹੀ ਰਹੇ, ਅਤੇ ਉਹ ਆਪਣੇ ਅਤੇ ਪਰਮੇਸ਼ਵਰ ਨਾਲ ਬੋਲੇ।

29ਨਬੀਆਂ ਵਿੱਚੋਂ ਦੋ ਜਾਂ ਤਿੰਨ ਵਿਅਕਤੀ ਬੋਲਣ ਅਤੇ ਬਾਕੀ ਪਰਖ ਕਰਨ ਜੋ ਕੀ ਬੋਲਦੇ ਹਨ।

30ਅਤੇ ਜੇ ਕਿਸੇ ਉੱਤੇ ਜੋ ਕੋਲ ਬੈਠਾ ਹੋਇਆ ਹੈ ਪ੍ਰਕਾਸ਼ਨ ਹੋਵੇ, ਤਾਂ ਪਹਿਲਾਂ ਬੋਲਣ ਵਾਲਾ ਚੁੱਪ ਹੀ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.