5ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਗ਼ੈਰ-ਭਾਸ਼ਾ ਬੋਲੋ, ਪਰ ਇਸ ਤੋਂ ਵਧੀਆ ਤੇ ਇਹ ਹੋਵੇਗਾ, ਕਿ ਤੁਸੀਂ ਭਵਿੱਖਬਾਣੀਆ ਕਰੋ। ਜਿਹੜਾ ਗ਼ੈਰ-ਭਾਸ਼ਾ ਬੋਲਣ ਵਾਲਾ ਹੈ ਜੇ ਉਹ ਅਰਥ ਨਾ ਦੱਸੇ, ਜਿਸ ਤੋਂ ਸਾਰੀ ਕਲੀਸਿਆ ਮਜ਼ਬੂਤ ਹੋਵੇ ਤਾਂ ਭਵਿੱਖਬਾਣੀਆ ਕਰਨ ਵਾਲਾ ਉਸ ਨਾਲੋਂ ਉੱਤਮ ਹੈ।
6ਹੁਣ ਭਰਾਵੋ ਅਤੇ ਭੈਣੋ, ਜੇ ਮੈਂ ਗ਼ੈਰ-ਭਾਸ਼ਾ ਬੋਲਦਾ ਹੋਇਆ ਤੁਹਾਡੇ ਕੋਲ ਆਵਾਂ, ਅਤੇ ਪ੍ਰਕਾਸ਼ ਜਾਂ ਗਿਆਨ ਜਾਂ ਭਵਿੱਖਬਾਣੀ ਜਾਂ ਸਿੱਖਿਆ ਦੀ ਗੱਲ ਤੁਹਾਡੇ ਨਾਲ ਨਾ ਕਰਾ ਤਾਂ ਮੇਰੇ ਤੋਂ ਤੁਹਾਨੂੰ ਕੀ ਲਾਭ ਹੋਵੇਗਾ?
7ਉਹ ਵਸਤਾਂ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੈ ਜਿਹੜੀਆਂ ਆਵਾਜ਼ ਦਿੰਦੀਆਂ ਹਨ ਭਾਵੇਂ ਬੰਸਰੀ ਭਾਵੇਂ ਸਿਤਾਰ ਜੇ ਉਹਨਾਂ ਦੀਆਂ ਸੁਰਾਂ ਵਿੱਚ ਭੇਦ ਨਾ ਹੋਵੇ ਤਾਂ ਕਿਵੇਂ ਪਤਾ ਲੱਗੇਗਾ ਜੋ ਕੀ ਵਜਾਇਆ ਜਾਂਦਾ ਹੈ?
8ਜੇ ਤੁਰ੍ਹੀ ਬੇ ਟਿਕਾਣੇ ਆਵਾਜ਼ ਦੇਵੇ ਤਾਂ ਕੌਣ ਲੜਾਈ ਲਈ ਤਿਆਰ ਹੋਵੇਗਾ?
9ਇਸੇ ਤਰ੍ਹਾਂ ਤੁਹਾਡੇ ਨਾਲ ਵੀ, ਜੇ ਤੁਸੀਂ ਸਾਫ਼ ਗੱਲ ਆਪਣੀ ਜ਼ੁਬਾਨ ਤੋਂ ਨਾ ਬੋਲੋ, ਤਾਂ ਕਿਵੇਂ ਸਮਝਿਆ ਜਾਵੇਗਾ ਜੋ ਤੁਸੀਂ ਕੀ ਬੋਲ ਰਹੇ ਹੋ? ਤੁਸੀਂ ਹਵਾ ਨਾਲ ਗੱਲਾਂ ਕਰਨ ਵਾਲੇ ਹੋਵੇਗੇ।