3ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਲੋਕਾਂ ਨਾਲ ਲਾਭ ਅਤੇ ਉਪਦੇਸ਼, ਤਸੱਲੀ ਦੀਆਂ ਗੱਲਾਂ ਕਰਦਾ ਹੈ।
4ਜਿਹੜਾ ਗ਼ੈਰ-ਭਾਸ਼ਾ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ, ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਸਾਰੀ ਕਲੀਸਿਆ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
5ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਗ਼ੈਰ-ਭਾਸ਼ਾ ਬੋਲੋ, ਪਰ ਇਸ ਤੋਂ ਵਧੀਆ ਤੇ ਇਹ ਹੋਵੇਗਾ, ਕਿ ਤੁਸੀਂ ਭਵਿੱਖਬਾਣੀਆ ਕਰੋ। ਜਿਹੜਾ ਗ਼ੈਰ-ਭਾਸ਼ਾ ਬੋਲਣ ਵਾਲਾ ਹੈ ਜੇ ਉਹ ਅਰਥ ਨਾ ਦੱਸੇ, ਜਿਸ ਤੋਂ ਸਾਰੀ ਕਲੀਸਿਆ ਮਜ਼ਬੂਤ ਹੋਵੇ ਤਾਂ ਭਵਿੱਖਬਾਣੀਆ ਕਰਨ ਵਾਲਾ ਉਸ ਨਾਲੋਂ ਉੱਤਮ ਹੈ।
6ਹੁਣ ਭਰਾਵੋ ਅਤੇ ਭੈਣੋ, ਜੇ ਮੈਂ ਗ਼ੈਰ-ਭਾਸ਼ਾ ਬੋਲਦਾ ਹੋਇਆ ਤੁਹਾਡੇ ਕੋਲ ਆਵਾਂ, ਅਤੇ ਪ੍ਰਕਾਸ਼ ਜਾਂ ਗਿਆਨ ਜਾਂ ਭਵਿੱਖਬਾਣੀ ਜਾਂ ਸਿੱਖਿਆ ਦੀ ਗੱਲ ਤੁਹਾਡੇ ਨਾਲ ਨਾ ਕਰਾ ਤਾਂ ਮੇਰੇ ਤੋਂ ਤੁਹਾਨੂੰ ਕੀ ਲਾਭ ਹੋਵੇਗਾ?
7ਉਹ ਵਸਤਾਂ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੈ ਜਿਹੜੀਆਂ ਆਵਾਜ਼ ਦਿੰਦੀਆਂ ਹਨ ਭਾਵੇਂ ਬੰਸਰੀ ਭਾਵੇਂ ਸਿਤਾਰ ਜੇ ਉਹਨਾਂ ਦੀਆਂ ਸੁਰਾਂ ਵਿੱਚ ਭੇਦ ਨਾ ਹੋਵੇ ਤਾਂ ਕਿਵੇਂ ਪਤਾ ਲੱਗੇਗਾ ਜੋ ਕੀ ਵਜਾਇਆ ਜਾਂਦਾ ਹੈ?