1 ਕੁਰਿੰਥੀਆਂ 15

ਪਰ ਕੋਈ ਪੁੱਛੇਗਾ, “ਮੁਰਦੇ ਕਿਵੇਂ ਜੀ ਉੱਠਦੇ ਹਨ? ਅਤੇ ਕਿਸ ਤਰ੍ਹਾਂ ਦੇ ਸਰੀਰ ਨਾਲ ਆਉਣਗੇ?”

1 Corinthians 15:35 (UKJV) But some man will say, How are the dead raised up? and with what body do they come?

33ਧੋਖਾ ਨਾ ਖਾਓ: “ਬੁਰੀ ਸੰਗਤ ਚੰਗੇ ਚਰਿੱਤਰ ਨੂੰ ਵਿਗਾੜ ਦਿੰਦੀ ਹੈ।”

34ਆਪਣੀ ਹੋਸ਼ ਵਿੱਚ ਵਾਪਸ ਆਓ ਜਿਵੇਂ ਤੁਹਾਨੂੰ ਚਾਹੀਦਾ ਹੈ, ਅਤੇ ਪਾਪ ਕਰਨਾ ਛੱਡ ਦਿਓ; ਕਿਉਂਕਿ ਤੁਹਾਡੇ ਵਿੱਚੋਂ ਕੁਝ ਪਰਮੇਸ਼ਵਰ ਨੂੰ ਨਹੀਂ ਜਾਣਦੇ ਮੈਂ ਇਹ ਤੁਹਾਨੂੰ ਸ਼ਰਮਿੰਦਾ ਕਰਨ ਲਈ ਨਹੀਂ ਆਖਦਾ ਹਾਂ।

35ਪਰ ਕੋਈ ਪੁੱਛੇਗਾ, “ਮੁਰਦੇ ਕਿਵੇਂ ਜੀ ਉੱਠਦੇ ਹਨ? ਅਤੇ ਕਿਸ ਤਰ੍ਹਾਂ ਦੇ ਸਰੀਰ ਨਾਲ ਆਉਣਗੇ?”

36ਕਿੰਨਾਂ ਮੂਰਖ! ਜੋ ਕੁਝ ਤੁਸੀਂ ਬੀਜਦੇ ਹੋ ਜਦੋਂ ਤੱਕ ਉਹ ਮਰ ਨਹੀਂ ਜਾਂਦਾ ਉਹ ਜੀਵਨ ਵਿੱਚ ਨਹੀਂ ਆਉਂਦਾ।

37ਜਦੋਂ ਤੁਸੀਂ ਬੀਜਦੇ ਹੋ, ਤਾਂ ਉਸ ਸਰੀਰ ਨੂੰ ਨਹੀਂ ਬੀਜਦੇ ਜੋ ਹੋਵੇਗਾ, ਪਰ ਸਿਰਫ ਇੱਕ ਬੀਜ ਨੂੰ ਭਾਵੇਂ ਕਣਕ ਦਾ ਭਾਵੇਂ ਹੋਰ ਕਿਸੇ ਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.